ਪੰਜਾਬ ''ਚ ਵੱਡਾ ਹਾਦਸਾ, ਦੋ ਬੱਚਿਆਂ ਸਣੇ ਤਿੰਨ ਲੋਕਾਂ ਦੀ ਦਰਦਨਾਕ ਮੌਤ, ਪੈ ਗਿਆ ਚੀਕ-ਚਿਹਾੜਾ
Wednesday, Apr 16, 2025 - 12:01 PM (IST)

ਹਾਜੀਪੁਰ (ਜੋਸ਼ੀ)- ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਾਜੀਪੁਰ ਸ਼ਹਿਰ 'ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਹਾਜੀਪੁਰ ਦੀ ਬਰੜ ਕਾਲੋਨੀ ਵਿਖੇ ਇਕ ਓਵਰਲੋਡ ਟਿੱਪਰ ਨੇ ਇਕ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਫਿਰ ਪ੍ਰਸ਼ਾਸਨਿਕ ਫੇਰਬਦਲ, 3 PCS ਤੇ 2 DSPs ਅਫ਼ਸਰਾਂ ਦੇ ਤਬਾਦਲੇ
ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ 'ਚ ਅਵਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਬਰੜ ਕਾਲੋਨੀ ਹਾਜੀਪੁਰ ਨੇ ਦੱਸਿਆ ਹੈ ਕਿ ਉਸ ਦਾ ਭਤੀਜਾ ਮੁਕੇਸ਼ ਕੁਮਾਰ (32) ਪੁੱਤਰ ਦੇਸ ਰਾਜ ਵਾਸੀ ਬਰੜ ਕਾਲੋਨੀ ਹਾਜੀਪੁਰ, ਉਸ ਦੇ ਦੂਸਰੇ ਭਤੀਜੇ ਰਵੀ ਕੁਮਾਰ ਦੇ ਬੱਚੇ ਲੜਕੀ ਪਰੀ (7) ਸਾਲ ਅਤੇ ਲੜਕਾ ਸਮੀਰ (5) ਅਤੇ ਉਸ ਦੇ ਨਾਲ ਹੀ ਮੁਹੱਲੇ ਦਾ ਲੜਕਾ ਆਕਾਸ਼ ਪੁੱਤਰ ਦੇਸ (30) ਦੇਰ ਰਾਤ ਬਾਜ਼ਾਰ ਤੋਂ ਐਕਟਿਵਾ ਨੰਬਰ ਜੇ. ਕੇ.02-ਸੀ. ਕੇ.-5309 'ਤੇ ਸਵਾਰ ਹੋ ਕੇ ਘਰ ਨੂੰ ਵਾਪਸ ਘਰ ਆ ਰਹੇ ਸਨ। ਉਹ ਵੀ ਘਰ ਨੂੰ ਜਾਣ ਲਈ ਮੁਹੱਲਾ ਦੇ ਮੋੜ 'ਤੇ ਖੜ੍ਹਾ ਸੀ ਤਾਂ ਮੁੱਹਲੇ ਦੇ ਮੇਨ ਜੀ. ਟੀ. ਰੋਡ 'ਤੇ ਇਕ ਟਿਪਰ ਪਹਿਲਾਂ ਹੀ ਸਾਇਡ 'ਤੇ ਖੜ੍ਹਾ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਅਫ਼ਸਰ DCP ਨਰੇਸ਼ ਡੋਗਰਾ ਨੇ ਕਰਵਾਈ ਬੱਲੇ-ਬੱਲੇ, ਲੰਡਨ ’ਚ ਖੱਟਿਆ ਵੱਡਾ ਨਾਮਨਾ
ਜਦੋਂ ਐਕਟਿਵਾ ਨੂੰ ਮੁਕੇਸ਼ ਕੁਮਾਰ ਨੂੰ ਚਲਾ ਰਿਹਾ ਸੀ ਤਾਂ ਪਿੱਛੇ ਇਕ ਟਿੱਪਰ ਚਾਲਕ ਸੁਰਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਾਜਪੁਰ ਪੁਲਸ ਸਟੇਸ਼ਨ ਦਸੂਹਾ ਨੇ ਟਿਪਰ ਨੰਬਰ ਪੀ. ਬੀ.05-ਏ. ਐੱਨ.-5348 ਨੂੰ ਤੇਜ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਐਕਟਿਵਾ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਲੜਕਾ ਸਮੀਰ ਅਤੇ ਲੜਕੀ ਪਰੀ ਅਤੇ ਆਕਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਮੁਕੇਸ਼ ਕੁਮਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮੁਕੇਸ਼ ਕੁਮਾਰ ਨੂੰ ਹਾਜੀਪੁਰ ਦੇ ਹਸਪਤਾਲ ਵਿਖੇ ਮੁਢੱਲੀ ਸਹਾਇਤਾ ਦੇਣ ਪਿਛੋਂ ਜਲੰਧਰ ਲਈ ਰੈਫਰ ਕਰ ਦਿੱਤਾ ਹੈ। ਲੋਕਾਂ ਨੇ ਟਿੱਪਰ ਚਾਲਕ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਹਾਜੀਪੁਰ ਪੁਲਸ ਸਟੇਸ਼ਨ ਵਿਖੇ ਟਿੱਪਰ ਚਾਲਕ ਸੁਰਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: 'ਯੁੱਧ ਨਸ਼ਿਆਂ ਵਿਰੁੱਧ' ਦੀ ਮੁਹਿੰਮ ਤਹਿਤ 46ਵੇਂ ਦਿਨ 97 ਨਸ਼ਾ ਸਮੱਗਲਰ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e