12 ਸਾਲਾਂ ਤੋਂ ਵਿਛੜਿਆ ਪੁੱਤ ਪਰਿਵਾਰ ਨੂੰ ਮਿਲਿਆ, ਨਮ ਅੱਖਾਂ ''ਚ ਦਿਖਾਈ ਦਿੱਤੀ ਖੁਸ਼ੀ ਦੀ ਲਹਿਰ

Tuesday, Apr 08, 2025 - 11:35 AM (IST)

12 ਸਾਲਾਂ ਤੋਂ ਵਿਛੜਿਆ ਪੁੱਤ ਪਰਿਵਾਰ ਨੂੰ ਮਿਲਿਆ, ਨਮ ਅੱਖਾਂ ''ਚ ਦਿਖਾਈ ਦਿੱਤੀ ਖੁਸ਼ੀ ਦੀ ਲਹਿਰ

ਚੋਗਾਵਾਂ (ਹਰਜੀਤ)- ਅੱਜ ਤੋਂ 12 ਸਾਲ ਪਹਿਲਾਂ ਇਕ ਗਰੀਬ ਪਰਿਵਾਰ ਤੋਂ ਵਿਛੜਿਆ ਰੋਬਿਨ ਇਕ ਕਿਸਾਨ ਆਗੂ ਮੁਖਵਿੰਦਰ ਸਿੰਘ ਕੌਲੋਵਾਲ ਦੇ ਯਤਨਾਂ ਸਦਕਾ ਅੱਜ ਮੁੜ ਆਪਣੇ ਪਰਿਵਾਰ ਨੂੰ ਜਾ ਮਿਲਿਆ। ਇਸ ਸੰਬੰਧੀ ਮਨਦੀਪ ਸਿੰਘ ਨੇ ਦੱਸਿਆ ਕਿ ਰੋਬਿਨ ਅੱਜ ਤੋਂ 12 ਸਾਲ ਪਹਿਲਾਂ ਅਸਾਮ ਤੋਂ ਕਿਸੇ ਰੇਲ ਗੱਡੀ ਰਾਹੀਂ ਪੰਜਾਬ ਪਹੁੰਚ ਗਿਆ ਇਸ ਉਪਰੰਤ 4 ਸਾਲ ਉਹ ਕਿਸੇ ਹੋਰ ਜਗ੍ਹਾ ’ਤੇ ਰਿਹਾ ਅਤੇ 8 ਸਾਲ ਪਹਿਲਾਂ ਉਹ ਸਾਡੇ ਕੋਲ ਆ ਗਿਆ। ਰੋਬਿਨ ਆਪਣਾ ਐਡਰੈੱਸ ਅਸਾਮ ਦਾ ਦੱਸਦਾ ਸੀ। ਉਸ ਨੂੰ ਕਈ ਵਾਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਕਹਿੰਦਾ ਸੀ ਜੇਕਰ ਉਸ ਦਾ ਪਰਿਵਾਰ ਉਸ ਨੂੰ ਹੁਣ ਨਾ ਮਿਲਿਆ ਤਾਂ ਮੈਂ ਕਿੱਧਰ ਨੂੰ ਜਾਵੇਗਾ। ਉਸਦੇ ਦੱਸੇ ਐਡਰੈੱਸ ’ਤੇ ਕਈ ਚਿੱਠੀਆਂ ਵੀ ਪਾਈਆਂ ਗਈਆਂ ਪਰ ਕੋਈ ਜਵਾਬ ਨਾ ਮਿਲਿਆ।

ਇਹ ਵੀ ਪੜ੍ਹੋ-  ਪੰਜਾਬ 'ਚ ਪੁਲਸ ਥਾਣੇ ਨੇੜੇ ਲਗਾਤਾਰ ਤਿੰਨ Blast

ਅਖੀਰ ਕੁਝ ਦਿਨ ਪਹਿਲਾਂ ਦੁਬਾਰਾ ਚਿੱਠੀ ਭੇਜੀ ਗਈ ਜਿਸ ਦਾ ਜਵਾਬ ਆਇਆ ਅਤੇ ਉਸਦੇ ਵਿਚ ਰੋਬਿਨ ਪਰਿਵਾਰ ਵੱਲੋਂ ਆਪਣਾ ਪੂਰਾ ਐਡਰੈੱਸ ਦਿੱਤਾ ਗਿਆ ਸੀ। ਅਖੀਰ ਬੀਤੇ ਕੁਝ ਦਿਨ ਪਹਿਲਾਂ ਕਿਸਾਨ ਆਗੂ ਮੁਖਵਿੰਦਰ ਸਿੰਘ ਰੋਬਿਨ ਨੂੰ ਲੈ ਕੇ ਖੁਦ ਅਸਾਮ ਗਿਆ ਅਤੇ 12 ਸਾਲਾਂ ਦੇ ਵਿਛੜੇ ਰੋਬਿਨ ਨੂੰ ਉਸ ਦੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਨਾਲ ਮਿਲਾ ਦਿੱਤਾ। ਆਪਣੇ ਪੁੱਤ ਨੂੰ ਮਿਲ ਕੇ ਪਰਿਵਾਰ ਦੀਆਂ ਅੱਖਾਂ ਨਮ ਸਨ ਅਤੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਝਲਕ ਰਹੀ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News