ਜਲੰਧਰ ਦੇ ਇਸ ਇਲਾਕੇ ''ਚ 50% ਫ਼ੀਸਦੀ ਵਧੇਗਾ ਪ੍ਰਾਪਰਟੀ ਦਾ ਰੇਟ! ਜਲਦ ਲਾਗੂ ਹੋ ਸਕਦੈ ਫ਼ੈਸਲਾ

Wednesday, Apr 16, 2025 - 08:53 AM (IST)

ਜਲੰਧਰ ਦੇ ਇਸ ਇਲਾਕੇ ''ਚ 50% ਫ਼ੀਸਦੀ ਵਧੇਗਾ ਪ੍ਰਾਪਰਟੀ ਦਾ ਰੇਟ! ਜਲਦ ਲਾਗੂ ਹੋ ਸਕਦੈ ਫ਼ੈਸਲਾ

ਜਲੰਧਰ (ਚੋਪੜਾ)– ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲੇ ਦੇ ਸਾਰੇ ਐੱਸ. ਡੀ. ਐੱਮਜ਼ ਤੋਂ ਕੁਲੈਕਟਰ ਰੇਟ ਵਧਾਉਣ ਸਬੰਧੀ ਉਨ੍ਹਾਂ ਦੇ ਸਬੰਧਤ ਇਲਾਕਿਆਂ ਦੇ ਪ੍ਰਪੋਜ਼ਲ ਰੇਟ ਮੰਗੇ ਹਨ, ਜਿਸ ਤਹਿਤ ਹੁਣ ਜ਼ਿਲੇ ਭਰ ਵਿਚ ਪ੍ਰਾਪਰਟੀ ਦੇ ਨਵੇਂ ਕੁਲੈਕਟਰ ਰੇਟ ਵੀ ਜਲਦ ਲਾਗੂ ਹੋਣ ਦੇ ਆਸਾਰ ਬਣ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਪਾਸਪੋਰਟ ਬਣਵਾਉਣ ਵਾਲੇ ਪੰਜਾਬੀਆਂ ਲਈ ਬੇਹੱਦ ਅਹਿਮ ਖ਼ਬਰ! ਹੋ ਗਿਆ ਵੱਡਾ ਬਦਲਾਅ

ਨਵੇਂ ਕੁਲੈਕਟਰ ਰੇਟਾਂ ਵਿਚ ਸਭ ਤੋਂ ਜ਼ਿਆਦਾ ਅਸਰ ਸ਼ਹਿਰ ਦੇ ਸਭ ਤੋਂ ਮਹਿੰਗੇ ਅਤੇ ਪਾਸ਼ ਇਲਾਕਾ ਮੰਨੇ ਜਾਣ ਵਾਲੇ 66 ਫੁੱਟੀ ਰੋਡ ’ਤੇ ਪਵੇਗਾ, ਜਿਥੇ ਮੌਜੂਦਾ ਕੁਲੈਕਟਰ ਰੇਟ ਨੂੰ 50 ਫੀਸਦੀ ਤਕ ਵਧਾਉਣ ਦਾ ਪ੍ਰਪੋਜ਼ਲ ਤਿਆਰ ਕੀਤਾ ਗਿਆ ਹੈ ਕਿਉਂਕਿ ਪਿਛਲੇ ਸਮੇਂ ਵਿਚ 66 ਫੁੱਟੀ ਰੋਡ ’ਤੇ ਹੋਈ ਡਿਵੈੱਲਪਮੈਂਟ ਅਤੇ ਨਵੇਂ ਪ੍ਰਾਜੈਕਟਾਂ ਦੀ ਵਜ੍ਹਾ ਨਾਲ ਉਥੋਂ ਦੀ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀ ਦੇ ਰੇਟ ਮਾਡਲ ਟਾਊਨ ਵਰਗੇ ਪਾਸ਼ ਇਲਾਕੇ ਤੋਂ ਵੀ ਮਹਿੰਗੇ ਹੋ ਗਏ ਹਨ ਪਰ 66 ਫੁੱਟੀ ਰੋਡ ਦੇ ਕੁਲੈਕਟਰ ਰੇਟ ਅਸਲ ਮਾਰਕੀਟ ਵੈਲਿਊ ਤੋਂ ਕਿਤੇ ਜ਼ਿਆਦਾ ਘੱਟ ਰੱਖੇ ਗਏ ਹਨ।

ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਸਾਲਾਂ ਦੌਰਾਨ ਜਦੋਂ ਵੀ ਜ਼ਿਲੇ ਵਿਚ ਨਵੇਂ ਕੁਲੈਕਟਰ ਰੇਟ ਲਾਗੂ ਕੀਤੇ ਜਾਂਦੇ ਹਨ ਤਾਂ ਅਜਿਹੇ ਸਮੇਂ ਵਿਚ 66 ਫੁੱਟੀ ਰੋਡ ਦੇ ਡਿਵੈੱਲਪਰਸ ਦੇ ਇਸ਼ਾਰਿਆਂ ਜਾਂ ਕਹੀਏ ਮਿਲੀਭੁਗਤ ਤਹਿਤ ਅਧਿਕਾਰੀ ਕੁਲੈਕਟਰ ਰੇਟ ਮਾਰਕੀਟ ਵੈਲਿਊ ਅਨੁਸਾਰ ਵਧੇ ਪ੍ਰਾਪਰਟੀਆਂ ਦੇ ਰੇਟ ਵਾਂਗ ਵਧਾਉਣ ਤੋਂ ਗੁਰੇਜ਼ ਕਰਦੇ ਰਹੇ ਹਨ। ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਦੀਆਂ ਸਭ ਤੋਂ ਵੱਧ ਨਜ਼ਰਾਂ 66 ਫੁੱਟੀ ਰੋਡ ਦੇ ਕੁਲੈਕਟਰ ਰੇਟਾਂ ਨੂੰ ਵਧਾਉਣ ’ਤੇ ਟਿਕੀਆਂ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ

ਇਸ ਦੇ ਇਲਾਵਾ ਜ਼ਿਲੇ ਵਿਚ ਸਭ ਤੋਂ ਵੱਧ ਕੁਲੈਕਟਰ ਰੇਟ ਫਿਲੌਰ ਹਲਕੇ ਵਿਚ ਵਧਾਉਣ ਦੀ ਪ੍ਰਪੋਜ਼ਲ ਤਿਆਰ ਕੀਤੀ ਜਾ ਰਹੀ ਹੈ, ਜਦਕਿ ਸ਼ਹਿਰ ਨਾਲ ਸਬੰਧਤ ਆਦਰਸ਼ ਨਗਰ, ਸ਼ਕਤੀ ਨਗਰ, ਬਸਤੀਆਤ ਇਲਾਕੇ, ਮਕਸੂਦਾਂ, ਮਿਲਾਪ ਚੌਕ, ਭਾਈ ਦਿੱਤ ਸਿੰਘ ਨਗਰ, ਲੰਮਾ ਪਿੰਡ, ਪਠਾਨਕੋਟ ਰੋਡ, ਹੁਸ਼ਿਆਰਪੁਰ ਰੋਡ, ਸੈਂਟਰਲ ਟਾਊਨ, ਨਿਊ ਜਵਾਹਰ ਨਗਰ, ਮੋਤਾ ਸਿੰਘ ਨਗਰ, ਮਾਸਟਰ ਤਾਰਾ ਸਿੰਘ ਨਗਰ, ਰਾਮਾ ਮੰਡੀ ਦੇ ਇਲਾਕਿਆ ਸਮੇਤ ਹੋਰ ਇਲਾਕਿਆਂ ਵਿਚ ਕੁਲੈਕਟਰ ਰੇਟ 10 ਤੋਂ 15 ਫੀਸਦੀ ਤਕ ਵਧਾਉਣ ਦੀ ਪ੍ਰਪੋਜ਼ਲ ਤਿਆਰ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ! ਘਰਾਂ 'ਚੋਂ ਬਾਹਰ ਨੂੰ ਭੱਜੇ ਲੋਕ

ਇਸ ਦੇ ਇਲਾਵਾ ਡਿਪਟੀ ਕਮਿਸ਼ਨਰ ਨੇ ਸਾਰੇ ਐੱਸ. ਡੀ. ਐੱਮਜ਼ ਨੂੰ ਕੁਲੈਕਟਰ ਰੇਟਾਂ ਦੇ ਨਵੇਂ ਪ੍ਰਪੋਜ਼ਲ ਦੇ ਨਾਲ ਹਰੇਕ ਇਲਾਕੇ ਦੇ ਖਸਰਾ ਨੰਬਰ ਵੀ ਨਾਲ ਐਡਿਟ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਸਰਕਾਰ ਜਦੋਂ ਵੀ ਰਜਿਸਟਰੀ ਲਿਖਣ ਦਾ ਕੰਮ ਸੁਵਿਧਾ ਸੈਂਟਰ ਦੇ ਹਵਾਲੇ ਕਰਦੀ ਹੈ ਤਾਂ ਸੁਵਿਧਾ ਕੇਂਦਰ ਦੇ ਕਰਮਚਾਰੀ ਖਸਰਾ ਨੰਬਰਾਂ ਦੇ ਆਧਾਰ ’ਤੇ ਕੁਲੈਕਟਰ ਰੇਟਾਂ ਦੇ ਮੁਤਾਬਕ ਬਣਦੀ ਰਜਿਸਟ੍ਰੇਸ਼ਨ ਫੀਸ ਦੀ ਵਸੂਲੀ ਕਰ ਸਕਣ ਅਤੇ ਕਿਸੇ ਵੀ ਤਰ੍ਹਾਂ ਦੇ ਮਾਲੀਏ ਦੇ ਨੁਕਸਾਨ ਦੀ ਸੰਭਾਵਨਾ ਨਾ ਰਹਿ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News