ਪਿਛਲੇ 5 ਸਾਲ ''ਚ ਦਿੱਲੀ ''ਚ ਪ੍ਰਦੂਸ਼ਣ ਕਾਰਨ 60,000 ਲੋਕਾਂ ਦੀ ਹੋਈ ਮੌਤ : ਕਾਂਗਰਸ

01/05/2020 4:31:15 PM

ਨਵੀਂ ਦਿੱਲੀ : ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਦਾਅਵਾ ਕੀਤਾ ਕਿ ਦਿੱਲੀ 'ਚ ਪਿਛਲੇ 5 ਸਾਲਾ 'ਚ ਪ੍ਰਦੂਸ਼ਣ ਸਬੰਧੀ ਬੀਮਾਰੀਆਂ ਕਾਰਨ 60,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਇਕ ਸਭਾ ਨੂੰ ਸਬੰਧੋਨ ਕਰਦੇ ਹੋਏ ਇਸ ਦਾ ਦਾਅਵਾ ਕੀਤਾ ਕਿ ਹਰ ਦਿਨ ਸਾਹ ਲੈਣ ਦੀ ਸਮੱਸਿਆ ਕਾਰਨ 58 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦਕਿ ਦਿੱਲੀ 'ਚ ਪ੍ਰਦੂਸ਼ਿਤ ਪਾਣੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਪਰ ਪਿਛਲੇ ਪੰਜ ਸਾਲਾ 'ਚ ਲਗਭਗ 61,500 ਲੋਕਾਂ ਦੀ ਸਾਹ ਲੈਣ ਦੀਆਂ ਸਮੱਸਿਆਵਾਂ ਕਾਰਨ ਮੌਤ ਹੋਈ ਹੈ। ਦਿੱਲੀ 'ਚ ਪ੍ਰਦੂਸ਼ਣ ਨੇ ਹਰ ਸੀਮਾ ਪਾਰ ਕਰ ਲਈ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਹਰੀ ਲੋਕਾਂ ਨੂੰ ਇਹ ਕਹਿ ਕੇ ਬੇਇੱਜ਼ਤ ਕੀਤਾ ਕਿ ਉਹ 500 ਰੁਪਏ ਦੀ ਟਿਕਟ ਲੈ ਕੇ ਦਿੱਲੀ 'ਚ ਪੰਜ ਲੱਖ ਰੁਪਏ ਦੀ ਮੁਫਤ ਮੈਡੀਕਲ ਸੁਵਿਧਾਵਾ ਲੈਣ ਆਉਂਦੇ ਹਨ। ਦਿੱਲੀ ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਨੂੰ ਝੂਠ ਬੋਲਣ ਦੀ ਆਦਤ ਹੈ ਅਤੇ ਉਹ ਆਪਣੀ ਹਰ ਅਸਫਲਤਾ ਦਾ ਦੋਸ਼ ਉਪ ਰਾਜਪਾਲ 'ਤੇ ਲਗਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ 1998 'ਚ ਸਾਡੀ ਸਰਕਾਰ (ਦਿੱਲੀ 'ਚ) ਆਈ ਸੀ ਤਾਂ ਲੋਕਾਂ ਕੋਲ ਪਾਣੀ ਅਤੇ ਬਿਜਲੀ ਦੀ ਸੁਵਿਧਾ ਨਹੀਂ। ਔਰਤਾਂ ਆਪਣੇ ਸਿਰ 'ਤੇ ਘੜਾ ਰੱਖ ਕੇ ਪਾਣੀ ਲੈ ਕੇ ਆਉਂਦੀਆਂ ਸਨ। ਅਸੀਂ ਮੈਟਰੋ, ਫਲਾਈਓਵਰਾਂ, ਯੂਨੀਵਰਸਿਟੀਆਂ, ਹਸਪਤਾਲਾਂ ਅਤੇ ਕਾਲਜਾਂ ਦਾ ਨਿਰਮਾਣ ਕਰਵਾਇਆ। ਸੀ.ਐੱਨ.ਜੀ. ਦੀ ਸ਼ੁਰੂਆਤ ਕੀਤੀ ਅਤੇ ਦਿੱਲੀ ਨੂੰ ਹਰਾ-ਭਰਾ ਵਿਸ਼ਵ ਪੱਧਰੀ ਸ਼ਹਿਰ ਬਣਾਇਆ।

ਦਿੱਲੀ ਕਾਂਗਰਸ ਦੀ ਮੁਹਿੰਮ ਕਮੇਟੀ ਪ੍ਰਧਾਨ ਕੀਰਤੀ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿੱਲੀ 'ਚ ਲੋਕਾਂ ਨੂੰ ਘਰ ਦਿੱਤਾ ਅਤੇ 'ਆਪ ਸਰਕਾਰ' ਉਨ੍ਹਾਂ ਨੂੰ ਨਾਜਾਇਜ਼ ਕਾਲੋਨੀਆਂ ਦੇ ਮੁੱਦੇ 'ਤ ਬੇਵਕੂਫ ਬਣਾਉਂਦੀ ਰਹੀ ਹੈ। ਉਨ੍ਹਾਂ ਕਿਹਾ ਨੇ ਇਹ ਵੀ ਕਿਹਾ ਕਿ ਦਿੱਲੀ ਭਾਜਪਾ ਦੇ ਮਨੋਜ ਤਿਵਾੜੀ ਨੇ ਕਿਹਾ ਸੀ ਕਿ ਦਿੱਲੀ 'ਚ 80 ਫੀਸਦੀ ਅਪਰਾਧ ਬਾਹਰੀ ਲੋਕਾਂ ਦੇ ਕਾਰਨ ਹੁੰਦੇ ਹਨ ਪਰ ਉਹ ਭੁੱਲ ਗਏ ਕਿ ਉਹ ਖੁਦ ਵੀ ਬਾਹਰੀ ਹਨ।    


Baljeet Kaur

Content Editor

Related News