''ਫੇਸਬੁੱਕ'' ਨੇ ਮਿਲਵਾਏ 15 ਸਾਲਾਂ ਤੋਂ ਵਿਛੜੇ ਮਾਂ-ਪੁੱਤ, ਮਿਲੇ ਤਾਂ ਰੋਕਿਆਂ ਨਾ ਰੁਕੇ ਹੰਝੂ

Wednesday, Nov 25, 2020 - 06:33 PM (IST)

''ਫੇਸਬੁੱਕ'' ਨੇ ਮਿਲਵਾਏ 15 ਸਾਲਾਂ ਤੋਂ ਵਿਛੜੇ ਮਾਂ-ਪੁੱਤ, ਮਿਲੇ ਤਾਂ ਰੋਕਿਆਂ ਨਾ ਰੁਕੇ ਹੰਝੂ

ਨਵੀਂ ਦਿੱਲੀ— ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਆ ਬਣ ਚੁੱਕਾ ਹੈ, ਜੋ ਕਿ ਵਿਛੜਿਆਂ ਨੂੰ ਮਿਲਾਉਂਦਾ ਹੈ। ਇਸ ਦੀ ਇਕ ਹੋਰ ਉਦਾਹਰਣ ਵੇਖਣ ਨੂੰ ਮਿਲੀ। ਇਕ ਬੀਬੀ ਦੇ ਪੁੱਤਰ ਨੂੰ ਫੇਸਬੁੱਕ ਜ਼ਰੀਏ ਲੱਭਿਆ ਗਿਆ ਅਤੇ ਉਹ 15 ਸਾਲਾਂ ਬਾਅਦ ਆਪਣੇ ਪੁੱਤਰ ਨੂੰ ਮਿਲੀ। ਜਦੋਂ ਦੋਵੇਂ ਮਾਂ-ਪੁੱਤ ਮਿਲੇ ਤਾਂ ਉਨ੍ਹਾਂ ਦੇ ਹੰਝੂ ਰੋਕਿਆਂ ਨਾ ਰੁਕੇ। ਦਰਅਸਲ ਇਹ ਬੀਬੀ ਆਪਣੇ ਪਤੀ ਤੋਂ ਨਾਰਾਜ਼ ਹੋ ਕੇ ਦਿੱਲੀ ਆ ਗਈ ਸੀ ਅਤੇ ਉਦੋਂ ਦਿਮਾਗੀ ਤੌਰ 'ਤੇ ਪੀੜਤ ਸੀ। ਜਿਸ ਕਾਰਨ ਉਸ ਦਾ ਇਲਾਜ ਚੱਲ ਰਿਹਾ ਸੀ ਅਤੇ ਉਹ ਸਭ ਕੁਝ ਭੁੱਲ ਗਈ ਸੀ। 

ਇਹ ਵੀ ਪੜ੍ਹੋ: 3 ਬੱਚਿਆਂ ਨੂੰ ਨਹਿਰ 'ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ

ਬੀਬੀ ਦਾ ਪੁੱਤਰ ਮਿੱਤਰਾਜੀਤ ਚੌਧਰੀ ਉਦੋਂ 7 ਸਾਲ ਦਾ ਸੀ, ਜਦੋਂ ਉਸ ਦੀ ਮਾਂ ਉਸ ਨੂੰ ਕੋਲਕਾਤਾ 'ਚ ਛੱਡ ਕੇ ਦਿੱਲੀ ਆ ਗਈ। ਹੁਣ ਉਹ 22 ਸਾਲ ਦਾ ਹੈ। ਤਕਰੀਬਨ 15 ਸਾਲ ਬਾਅਦ ਪਹਿਲੀ ਵਾਰ ਉਸ ਦੀ ਮੁਲਾਕਾਤ ਆਪਣੀ ਮਾਂ ਰਮਾ ਦੇਵੀ ਨਾਲ ਹੋ ਰਹੀ ਹੈ। ਦੋਹਾਂ ਲਈ ਇਹ ਪਲ ਕਿੰਨਾ ਭਾਵੁਕ ਹੋਵੇਗਾ, ਇਸ ਦਾ ਅੰਦਾਜ਼ਾ ਲਾਉਣਾ ਸ਼ਾਇਦ ਮੁਸ਼ਕਲ ਹੈ। ਮਾਂ ਨੇ ਆਪਣੇ ਪੁੱਤਰ ਨੂੰ ਗਲ਼ ਨਾਲ ਲਾ ਕੇ ਕਿਹਾ ਕਿ ਮੇਰਾ ਪੁੱਤ ਇੰਨਾ ਵੱਡਾ ਹੋ ਗਿਆ ਹੈ। ਇਸ ਪਲ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਦੌਰਾਨ ਆਲੇ-ਦੁਆਲੇ ਖੜ੍ਹੇ ਲੋਕਾਂ ਦੀਆਂ ਅੱਖਾਂ ਵਿਚ ਵੀ ਹੰਝੂ ਆ ਗਏ। 

ਇਹ ਵੀ ਪੜ੍ਹੋ: ਪਤਨੀ ਨੇ ਖਾਧਾ ਜ਼ਹਿਰ ਤਾਂ JBT ਅਧਿਆਪਕ ਨੇ ਆਪਣੇ 2 ਬੱਚਿਆਂ ਨਾਲ ਨਹਿਰ 'ਚ ਮਾਰੀ ਛਾਲ

ਓਧਰ ਪੁੱਤਰ ਮਿੱਤਰਾਜੀਤ ਚੌਧਰੀ ਨੇ ਕਿਹਾ ਕਿ ਸਾਡੇ ਮਨ ਵਿਚ ਇਹ ਸਵਾਲ ਕਦੇ ਨਹੀਂ ਆਇਆ ਕਿ ਮਾਂ ਨਹੀਂ ਰਹੀ। ਮੈਨੂੰ ਇਹ ਪੱਕਾ ਯਕੀਨ ਸੀ ਕਿ ਇਕ ਦਿਨ ਮਾਂ ਮਿਲੇਗੀ। ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਜ਼ਰੀਆ ਨਹੀਂ ਮਿਲਿਆ। ਉਸ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਦੇ ਮੁੰਡੇ ਸਭ ਫੇਸਬੁੱਕ ਦੀ ਵਰਤੋਂ ਕਰਦੇ ਹਨ। ਅਸੀਂ ਵੀ ਉਨ੍ਹਾਂ 'ਚੋਂ ਇਕ ਹਾਂ। ਮਾਂ ਰਮਾ ਦੇਵੀ ਨੇ ਕਿਹਾ ਕਿ ਫੇਸਬੁੱਕ ਤੋਂ ਲੱਭਦੇ-ਲੱਭਦੇ ਆਪਣਾ ਪੁੱਤਰ ਮਿਲਿਆ। ਬਹੁਤ ਖੁਸ਼ ਹਾਂ, ਹੁਣ ਮਿਲ ਕੇ ਪਾਰਟੀ ਕਰਾਂਗੇ। 

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ 'ਚ ਉਬਾਲ, ਪੰਜਾਬ ਦੇ 3 ਲੱਖ ਕਿਸਾਨ ਕਰਨਗੇ 'ਦਿੱਲੀ ਕੂਚ'

ਦਰਅਸਲ 2005 ਵਿਚ ਰਮਾ ਦੇਵੀ ਪਤੀ ਤੋਂ ਨਾਰਾਜ਼ ਹੋ ਕੇ ਕੋਲਕਾਤਾ ਤੋਂ ਦਿੱਲੀ ਆ ਗਈ। ਵਕੀਲ ਸੀ ਇਸ ਲਈ ਸੁਪਰੀਮ ਕੋਰਟ 'ਚ ਅਭਿਆਸ ਕਰਨ ਲੱਗੀ ਪਰ ਉਹ ਦਿਮਾਗੀ ਤੌਰ 'ਤੇ ਪੀੜਤ ਹੋ ਗਈ ਅਤੇ ਪਿਛਲੀ ਜ਼ਿੰਦਗੀ ਬਾਰੇ ਸਭ ਕੁਝ ਭੁੱਲ ਗਈ। 9 ਮਹੀਨੇ ਤੱਕ ਉਨ੍ਹਾਂ ਦਾ ਦਿੱਲੀ ਦੇ ਇਕ ਹਸਪਤਾਲ ਵਿਚ ਇਲਾਜ ਚੱਲਿਆ। ਇਕ ਦਿਨ ਉਨ੍ਹਾਂ ਨੂੰ ਆਪਣੇ ਪੁੱਤਰ ਦਾ ਨਾਂ ਯਾਦ ਆ ਗਿਆ। ਮੁੜ ਵਸੇਬਾ ਕੇਂਦਰ ਦੇ ਲੋਕਾਂ ਨੇ ਪੁੱਤਰ ਨੂੰ ਲੱਭਣ ਲਈ ਫੇਸਬੁੱਕ ਦਾ ਸਹਾਰਾ ਲਿਆ, ਜੋ ਕਿ ਕੰਮ ਕਰ ਗਿਆ।


author

Tanu

Content Editor

Related News