''ਘਰ ਦੇ ਕੰਮਾਂ ''ਚ ਟੋਕਦੀ ਰਹਿੰਦੀ ਸੀ'', ਨੂੰਹ ਨੇ ਦਾਤਰ ਨਾਲ ਵੱਢ ''ਤੀ ਸੱਸ

Sunday, Sep 29, 2024 - 03:43 PM (IST)

''ਘਰ ਦੇ ਕੰਮਾਂ ''ਚ ਟੋਕਦੀ ਰਹਿੰਦੀ ਸੀ'', ਨੂੰਹ ਨੇ ਦਾਤਰ ਨਾਲ ਵੱਢ ''ਤੀ ਸੱਸ

ਲਖਨਊ : ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸੱਸ ਅਤੇ ਨੂੰਹ ਦੀ ਲੜਾਈ ਇੰਨੀ ਵੱਧ ਗਈ ਕਿ ਨੂੰਹ ਨੇ ਸੱਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣੋ ਕੀ ਹੈ ਪੂਰਾ ਮਾਮਲਾ
ਇਹ ਪੂਰਾ ਮਾਮਲਾ ਜ਼ਿਲ੍ਹੇ ਦੇ ਬਡੌਸਾ ਥਾਣਾ ਖੇਤਰ ਦੇ ਪਿੰਡ ਸ਼ਾਹਪੁਰ ਸਾਨੀ ਦਾ ਹੈ। ਇੱਥੋਂ ਦੀ ਰਹਿਣ ਵਾਲੀ ਗੋਮਤੀ ਯਾਦਵ (45) ਦੀ ਖੂਨ ਨਾਲ ਲੱਥਪੱਥ ਲਾਸ਼ ਘਰ ਦੇ ਅੰਦਰ ਪਈ ਮਿਲੀ। ਸਿਰ ਅਤੇ ਗਰਦਨ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਉਸ ਦੀ ਨੂੰਹ ਨੇ ਕੀਤਾ ਹੈ। ਉਹ ਹਮੇਸ਼ਾ ਆਪਣੀ ਨੂੰਹ ਨੂੰ ਘਰ ਦੇ ਕੰਮਾਂ ਵਿਚ ਟੋਕਦੀ ਰਹਿੰਦੀ ਸੀ। ਨੂੰਹ ਇਸ ਤੋਂ ਤੰਗ ਆ ਚੁੱਕੀ ਸੀ, ਉਸ ਨੇ ਕਈ ਵਾਰ ਆਪਣੇ ਪਤੀ ਨਾਲ ਵੱਖ ਰਹਿਣ ਦੀ ਗੱਲ ਵੀ ਕੀਤੀ ਪਰ ਉਹ ਘਰ ਵਿਚ ਇਕੱਲੀ ਹੋਣ ਕਾਰਨ ਵੱਖ ਨਹੀਂ ਹੋਣਾ ਚਾਹੁੰਦੀ ਸੀ। ਘਟਨਾ ਵਾਲੇ ਦਿਨ ਵੀ ਸਹੁਰੇ ਨੇ ਨੂੰਹ ਨੂੰ ਚਾਰਾ ਕੱਟਣ ਲਈ ਕਿਹਾ ਸੀ। ਫਿਰ ਸੱਸ ਨੇ ਉਸ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਸੱਸ ਅਤੇ ਨੂੰਹ ਵਿਚਕਾਰ ਲੜਾਈ ਹੋ ਗਈ। ਇਹ ਝਗੜਾ ਇੰਨਾ ਵੱਧ ਗਿਆ ਕਿ ਗੁੱਸੇ 'ਚ ਆ ਕੇ ਨੂੰਹ ਨੇ ਪਹਿਲਾਂ ਆਪਣੀ ਸੱਸ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ ਅਤੇ ਫਿਰ ਦਾਲਾਂ ਦੀ ਪਿੜਾਈ ਲਈ ਵਰਤਿਆ ਜਾਣ ਵਾਲਾ ਪੱਥਰ ਉਸ ਦੇ ਸਿਰ 'ਤੇ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

ਦੋਸ਼ੀ ਨੂੰਹ ਨੇ ਗੁਨਾਹ ਕੀਤਾ ਕਬੂਲ
ਗੋਮਤੀ ਯਾਦਵ ਦੀ ਖੂਨ ਨਾਲ ਲੱਥਪੱਥ ਲਾਸ਼ ਘਰ ਦੇ ਅੰਦਰ ਪਈ ਮਿਲੀ। ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਗੋਮਤੀ (45) ਦੀ ਲਾਸ਼ ਬਡੌਸਾ ਥਾਣਾ ਖੇਤਰ ਦੇ ਸ਼ਾਹਪੁਰ ਸਾਨੀ ਪਿੰਡ 'ਚ ਘਰ ਦੇ ਅੰਦਰ ਖੂਨ ਨਾਲ ਲੱਥਪੱਥ ਹਾਲਤ 'ਚ ਪਈ ਮਿਲੀ। ਘਟਨਾ ਦੇ ਸਮੇਂ ਘਰ 'ਚ ਸਿਰਫ ਉਸ ਦੀ ਨੂੰਹ ਗੁੜੀਆ ਉਰਫ ਸਰੋਜਾ (25) ਹੀ ਸੀ। ਪੁਲਸ ਕੋਲ 7 ਘੰਟੇ ਤੱਕ ਚੱਲੀ ਪੁੱਛਗਿੱਛ ਦੌਰਾਨ ਦੋਸ਼ੀ ਨੂੰਹ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਸ ਦੀ ਸੱਸ ਹਰ ਰੋਜ਼ ਘਰੇਲੂ ਕੰਮਾਂ ਨੂੰ ਲੈ ਕੇ ਉਸ ਨਾਲ ਲੜਾਈ-ਝਗੜਾ ਕਰਦੀ ਸੀ। ਘਟਨਾ ਵਾਲੇ ਦਿਨ ਪਤੀ ਅਤੇ ਸਹੁਰੇ ਦੇ ਜਾਣ ਤੋਂ ਬਾਅਦ ਉਸ ਦਾ ਘਰੇਲੂ ਕੰਮਾਂ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਉਸ ਨੇ ਕਤਲ ਕਰ ਦਿੱਤਾ। ਫਿਲਹਾਲ ਪੁਲਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।


author

Baljit Singh

Content Editor

Related News