ਰੇਲਵੇ ਟ੍ਰੈਕ ਤੋਂ ਮਿਲਿਆ ਗੈਸ ਨਾਲ ਭਰਿਆ ਸਿਲੰਡਰ, ਟਲਿਆ ਵੱਡਾ ਹਾਦਸਾ
Tuesday, Dec 31, 2024 - 11:58 AM (IST)
ਨੈਸ਼ਨਲ ਡੈਸਕ : ਪੁਣੇ ਜ਼ਿਲ੍ਹੇ ਦੇ ਉਰੂਲੀ ਕੰਚਨ ਇਲਾਕੇ 'ਚ ਐਤਵਾਰ ਰਾਤ ਨੂੰ ਰੇਲਵੇ ਟ੍ਰੈਕ 'ਤੇ ਗੈਸ ਨਾਲ ਭਰਿਆ ਸਿਲੰਡਰ ਮਿਲਣ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਲੋਕੋ ਪਾਇਲਟ ਸ਼ਰਦ ਸ਼ਾਹਜੀ ਵਾਕੇ ਨੇ ਨਿਯਮਤ ਤੌਰ 'ਤੇ ਰੇਲਵੇ ਟਰੈਕ ਦਾ ਨਿਰੀਖਣ ਕਰਦੇ ਹੋਏ ਇਸ ਸਿਲੰਡਰ ਨੂੰ ਦੇਖਿਆ ਅਤੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਇਹ ਸਿਲੰਡਰ ਪ੍ਰਿਆ ਗੋਲਡ ਕੰਪਨੀ ਦਾ ਸੀ ਅਤੇ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਸੀ, ਜਿਸ ਨੂੰ ਰੇਲਵੇ ਟਰੈਕ 'ਤੇ ਰੱਖਿਆ ਹੋਇਆ ਸੀ। ਲੋਕੋ ਪਾਇਲਟ ਦੀ ਚੌਕਸੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ, ਕਿਉਂਕਿ ਇਸ ਸਿਲੰਡਰ ਨੂੰ ਦੇਖੇ ਬਿਨਾਂ ਟਰੇਨ ਦੇ ਲੰਘਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ - Year Ender 2024: ਸਾਲ ਦੀਆਂ ਉਹ ਸਭ ਤੋਂ ਵੱਡੀਆਂ ਘਟਨਾਵਾਂ, ਜਿਨ੍ਹਾਂ ਨੇ ਪੂਰਾ ਦੇਸ਼ ਹੀ ਹਿਲਾ ਛੱਡਿਆ
ਘਟਨਾ ਤੋਂ ਬਾਅਦ ਉਰੂਲੀ ਕੰਚਨ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 150 ਅਤੇ 152 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੈਸ ਸਿਲੰਡਰ ਨੂੰ ਜਾਣਬੁੱਝ ਕੇ ਰੇਲਵੇ ਟਰੈਕ 'ਤੇ ਕਿਉਂ ਰੱਖਿਆ ਗਿਆ ਸੀ ਅਤੇ ਇਸ ਦੇ ਪਿੱਛੇ ਕਿਸ ਦਾ ਹੱਥ ਸੀ। ਪੁਲਸ ਅਧਿਕਾਰੀਆਂ ਨੇ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਜੇਕਰ ਲੋਕੋ ਪਾਇਲਟ ਸ਼ਰਦ ਵਾਕੇ ਨੇ ਸਮੇਂ ਸਿਰ ਸਿਲੰਡਰ ਬਾਰੇ ਸੂਚਨਾ ਨਾ ਦਿੱਤੀ ਹੁੰਦੀ ਤਾਂ ਇਹ ਹਾਦਸਾ ਵੱਡੀ ਘਟਨਾ ਦਾ ਰੂਪ ਧਾਰਨ ਕਰ ਸਕਦਾ ਸੀ।
ਇਹ ਵੀ ਪੜ੍ਹੋ - Airport 'ਤੇ Landing ਸਮੇਂ ਜਹਾਜ਼ ਬਲਾਸਟ, ਹੁਣ ਤੱਕ 62 ਲੋਕਾਂ ਦੀ ਮੌਤ, ਦੇਖੋ ਰੂਹ ਕੰਬਾਓ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8