ਵੱਡਾ ਹਾਦਸਾ: ਗੈਸ ਲਾਈਨ ਧਮਾਕੇ ਮਗਰੋਂ ਭਿਆਨਕ ਅੱਗ, 6 ਲੋਕ ਜ਼ਖਮੀ
Friday, Dec 12, 2025 - 02:45 AM (IST)
ਇੰਟਰਨੈਸ਼ਨਲ ਡੈਸਕ - ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਲਿਵਲਿੰਗ ਬੁਲੇਵਾਰਡ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਨਿਰਮਾਣ ਕਰੂ ਨੇ ਗਲਤੀ ਨਾਲ ਭੂਮੀਗਤ ਗੈਸ ਲਾਈਨ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਇੱਕ ਜ਼ਬਰਦਸਤ ਧਮਾਕਾ ਹੋਇਆ, ਜਿਸ ਮਗਰੋਂ ਵੱਡੀ ਅੱਗ ਭੜਕ ਉੱਠੀ।
ਇਸ ਵੱਡੇ ਧਮਾਕੇ ਕਾਰਨ ਕਈ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਅਤੇ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਘਟਨਾ ਵਾਲੀ ਥਾਂ ਤੋਂ ਸੰਘਣਾ ਧੂੰਆਂ ਉੱਠਦਾ ਦੇਖਿਆ ਗਿਆ। ਹਾਦਸੇ ਤੋਂ ਬਾਅਦ ਤੁਰੰਤ 6 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਖੁਸ਼ੀ ਦੀ ਗੱਲ ਹੈ ਕਿ ਹੁਣ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ।
ਅਲਮੇਡਾ ਕਾਉਂਟੀ ਫਾਇਰ ਇਸ ਸਾਰੇ ਹਾਲਾਤ ਨੂੰ ਸੰਭਾਲ ਰਿਹਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ I-238 ਦੇ ਨੇੜਲੇ ਇਲਾਕੇ ਤੋਂ ਦੂਰ ਰਹਿਣ।
