ਬਾਗਪਤ ’ਚ ਟਲਿਆ ਵੱਡਾ ਰੇਲ ਹਾਦਸਾ, ਪਟੜੀ ’ਤੇ ਰੱਖਿਆ ਮਿਲਿਆ 10 ਫੁੱਟ ਲੰਮਾ ਪਾਈਪ
Friday, Dec 12, 2025 - 08:52 AM (IST)
ਬਾਗਪਤ (ਉੱਤਰ ਪ੍ਰਦੇਸ਼) : ਬਾਗਪਤ ਜ਼ਿਲ੍ਹੇ ਦੇ ਬੜੌਤ ਕੋਤਵਾਲੀ ਖੇਤਰ ’ਚ ਇਕ ਵੱਡਾ ਰੇਲ ਹਾਦਸਾ ਲੋਕੋ ਪਾਇਲਟ ਦੀ ਚੌਕਸੀ ਅਤੇ ਸੂਝ-ਬੂਝ ਕਾਰਨ ਟਲ ਗਿਆ। ਬੁੱਧਵਾਰ ਦੇਰ ਸ਼ਾਮ ਦਿੱਲੀ ਤੋਂ ਸਹਾਰਨਪੁਰ ਵੱਲ ਜਾ ਰਹੀ ਇਕ ਮਾਲ-ਗੱਡੀ ਦੀ ਪਟੜੀ ’ਤੇ ਅਣਪਛਾਤੇ ਗੈਰ-ਸਮਾਜੀ ਤੱਤਾਂ ਨੇ ਲੱਗਭਗ 10 ਫੁੱਟ ਲੰਮਾ ਅਤੇ 3 ਇੰਚ ਮੋਟਾ ਲੋਹੇ ਦਾ ਪਾਈਪ ਰੱਖ ਦਿੱਤਾ ਸੀ। ਜੇਕਰ ਟਰੇਨ ਇਸ ਪਾਈਪ ਨਾਲ ਟਕਰਾਅ ਜਾਂਦੀ, ਤਾਂ ਉਸ ਦੇ ਪਲਟਣ ਅਤੇ ਗੰਭੀਰ ਹਾਦਸਾ ਹੋਣ ਦਾ ਖਦਸ਼ਾ ਸੀ।
ਪੜ੍ਹੋ ਇਹ ਵੀ - ਚੜ੍ਹਦੀ ਸਵੇਰ ਰੂਬ ਕੰਬਾਊ ਹਾਦਸਾ: ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 9 ਦੀ ਮੌਤ
ਇਹ ਘਟਨਾ ਬਾਉਲੀ ਅਤੇ ਕਾਸਿਮਪੁਰ ਉਖੇੜੀ ਰੇਲਵੇ ਸਟੇਸ਼ਨ ਦਰਮਿਆਨ ਲੱਗਭਗ ਸ਼ਾਮ 7.47 ਵਜੇ ਦੀ ਹੈ। ਟਰੇਨ ਚਲਾ ਰਹੇ ਲੋਕੋ ਪਾਇਲਟ ਸੁਭਾਸ਼ ਚੰਦਰਾ ਨੇ ਸਮਾਂ ਰਹਿੰਦੇ ਪਾਈਪ ਨੂੰ ਵੇਖ ਲਿਆ ਅਤੇ ਤੁਰੰਤ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਰੋਕ ਦਿੱਤੀ। ਉਨ੍ਹਾਂ ਦੀ ਚੌਕਸੀ ਨਾਲ ਸੰਭਾਵੀ ਤੌਰ ’ਤੇ ਦਰਜ਼ਨਾਂ ਡੱਬੇ ਪਟੜੀ ਤੋਂ ਲੱਥਣ ਤੋਂ ਬਚ ਗਏ। ਟਰੇਨ ਰੁਕਣ ਤੋਂ ਬਾਅਦ ਲੋਕੋ ਪਾਇਲਟ ਨੇ ਕਾਸਿਮਪੁਰ ਉਖੇੜੀ ਸਟੇਸ਼ਨ ਪਹੁੰਚ ਕੇ ਰੇਲਵੇ ਅਧਿਕਾਰੀਆਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਬਣ ਰਿਹਾ ਦੁਰਲੱਭ ਸੰਯੋਗ, ਭੁੱਲ ਕੇ ਨਾ ਕਰੋ ਇਹ ਗਲਤੀਆਂ
ਸੂਚਨਾ ਮਿਲਦਿਆਂ ਹੀ ਪੁਲਸ ਅਤੇ ਰੇਲਵੇ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਸਟੇਸ਼ਨ ਮਾਸਟਰ ਸ਼ਸ਼ੀ ਭੂਸ਼ਣ ਨੇ ਦੱਸਿਆ ਕਿ ਲੋਕੋ ਪਾਇਲਟ ਨੇ ਤੇਜ਼ੀ ਨਾਲ ਫ਼ੈਸਲਾ ਲੈਂਦੇ ਹੋਏ ਐਮਰਜੈਂਸੀ ਬ੍ਰੇਕ ਲਾਈ, ਜਿਸ ਕਾਰਨ ਇਕ ਵੱਡਾ ਹਾਦਸਾ ਟਲ ਸਕਿਆ। ਕੋਤਵਾਲੀ ਇੰਚਾਰਜ ਮਨੋਜ ਕੁਮਾਰ ਚਹਲ ਨੇ ਦੱਸਿਆ ਕਿ ਬੜੌਤ ਕੋਤਵਾਲੀ ’ਚ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing
