ਖੜ੍ਹੀ ਕਾਰ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ

Saturday, Dec 20, 2025 - 12:12 PM (IST)

ਖੜ੍ਹੀ ਕਾਰ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ

ਅਲਾਵਲਪੁਰ (ਬੰਗੜ)-ਕਸਬਾ ਅਲਾਵਲਪੁਰ ਦੇ ਮੁਹੱਲਾ ਝੰਡਾ ਸਾਹਿਬ ਵਿਖੇ ਉਸ ਵੇਲੇ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਰਾਮ ਲੀਲਾ ਮੈਦਾਨ ਵਿਚ ਖੜ੍ਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ’ਤੇ ਮੌਜੂਦ ਲਾਲਾ ਸੁਭਾਸ਼ ਅਗਰਵਾਲ, ਜਤਿੰਦਰ ਮਲਿਕ ਅਤੇ ਵਿਕਾਸ ਕੁਮਾਰ ਵੱਲੋਂ ਭਾਰੀ ਜੱਦੋ-ਜਹਿਦ ਦੇ ਨਾਲ ਕਾਰ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ।

ਕਾਰ ਮਾਲਕ ਪਵਨ ਗੁਲਾਟੀ ਨੇ ਦੱਸਿਆ ਕਿ 5 ਕੁ ਮਿੰਟ ਪਹਿਲਾਂ ਹੀ ਉਹ ਆਦਮਪੁਰ ਤੋਂ ਸਾਮਾਨ ਲਿਆ ਕੇ ਕਾਰ ਨੂੰ ਖੜ੍ਹੀ ਕਰਕੇ ਆਪਣੇ ਘਰ ਗਿਆ ਸੀ ਕਿ ਪਿੱਛੋਂ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜ਼ਿਕਰਯੋਗ ਹੈ ਕਿ ਅਗਰ ਸਮੇਂ-ਸਿਰ ਕਾਰ ਨੂੰ ਲੱਗੀ ਅੱਗ ਉੱਪਰ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਨੁਕਸਾਨੀ ਗਈ ਕਾਰ ਦੇ ਨਜ਼ਦੀਕ ਹੋਰ ਵੀ ਕਈ ਵਾਹਨ ਖੜ੍ਹੇ ਸਨ।

ਇਹ ਵੀ ਪੜ੍ਹੋ:  Punjab: ਭਲਾਈ ਦਾ ਨਹੀਂ ਜ਼ਮਾਨਾ! ਝਗੜਾ ਸੁਲਝਾਉਣ ਗਏ ਮੁੰਡੇ ਦਾ ਕਰ ਦਿੱਤਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News