ਪੰਜ ਮਹੀਨੇ ਬਾਅਦ ਖੁੱਲ੍ਹਿਆ ਐੈੱਲ. ਓ. ਸੀ. ਵਪਾਰ ਮਾਰਗ

11/07/2017 5:55:11 PM

ਪੁੰਛ— ਪੰਜ ਮਹੀਨੇ ਬਾਅਦ ਇਕ ਵਾਰ ਫਿਰ ਜ਼ਿਲੇ 'ਚ ਚੱਕਾਂ ਦਾ ਬਾਗ ਦੇ ਮਾਰਗ ਕੰਟਰੋਲ ਰੇਖਾ ਦੇ ਪਾਰ ਪੁੰਛ ਅਤੇ ਪਾਕਿਸਤਾਨ ਅਧਿਕਾਰਕ ਖੇਤਰ ਵਿਚਕਾਰ ਹੋਣ ਵਾਲਾ ਕ੍ਰਾਸ ਐੈੱਲ. ਓ. ਸੀ. ਟ੍ਰੇਡ ਬਹਾਲ ਹੋ ਗਿਆ। ਪਹਿਲੇ ਦਿਨ ਭਾਰਤ ਤੋਂ ਜੀਰੇ ਨਾਲ ਭਰੇ ਇਕ ਟਰੱਕ ਪੀ. ਓ. ਕੇ. ਗਿਆ ਜਦੋਂਕਿ ਜੜੀ-ਬੂਟੀਆਂ ਨਾਲ ਭਰੇ ਦੋ ਪਾਕਿਸਤਾਨੀ ਟਰੱਕ ਇਸ ਪਾਰ ਭਾਰਤ ਆਏ। ਪੰਜ ਮਹੀਨੇ ਬਾਅਦ ਕ੍ਰਾਸ ਐੈੱਲ. ਓ. ਸੀ. ਟ੍ਰੇਡ ਬਹਾਲ ਹੋਣ ਨਾਲ ਜਿੱਥੇ ਵਪਾਰੀਆਂ 'ਚ ਖੁਸ਼ੀ ਹੈ, ਨਾਲ ਹੀ ਟ੍ਰੇਡ ਸੈਂਟਰ 'ਚ ਮਜ਼ਦੂਰੀ ਕਰਨ ਵਾਲੇ ਨੌਜਵਾਨਾਂ ਦੇ ਚਿਹਰੇ 'ਤੇ ਖੁਸ਼ੀ ਵਾਪਿਸ ਲੈ ਆਈ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪੰਜ ਮਹੀਨੇ ਤੋਂ ਅਸੀਂ ਸਾਰੇ ਬੇਰੁਜਗਾਰ ਹੋ ਗਏ ਸੀ, ਅੱਜ ਫਿਰ ਤੋਂ ਟ੍ਰੇਡ ਬਹਾਲ ਹੋਣ ਨਾਲ ਸਾਡੀ ਖੁਸ਼ੀ ਮੁੜ ਵਾਪਿਸ ਆ ਗਈ ਹੈ।
ਕ੍ਰਾਸ ਐੈੱਲ. ਓ. ਸੀ. ਟ੍ਰੇਡ ਕਸਟੋਡੀਅਨ ਮੁਹੰਮਦ ਤਨਵੀਰ ਨੇ ਗੱਲ ਕਰਦੇ ਹੋਏ ਦੱਸਿਆ ਕਿ 10 ਜੁਲਾਈ ਨੂੰ ਪਾਕਿਸਤਾਨੀ ਗੋਲੀਬਾਰੀ ਨੂੰ ਦੇਖਦੇ ਹੋਏ ਸੀਮਾ ਦੇ ਆਰ-ਪਾਰ ਹੋਣ ਵਾਲਾ ਵਪਾਰ ਬੰਦ ਹੋ ਗਿਆ ਸੀ, ਜਦੋਂਕਿ ਅੱਜ ਬਹਾਲ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਟ੍ਰੇਡ ਤੋਂ ਕਈ ਵਪਾਰੀਆਂ, ਮਜ਼ਦੂਰਾਂ ਅਤੇ ਟਰੱਕ ਚਾਲਕਾਂ ਦੀ ਰੋਜੀ ਜੁੜੀ ਹੋਈ ਹੈ। ਅਜਿਹੇ 'ਚ ਟ੍ਰੇਡ ਬਹਾਲ ਹੋਣ ਤੋਂ ਸਭ ਖੁਸ਼ ਹਨ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਹੁਣ ਅੱਗੇ ਵਪਾਰ ਸ਼ਾਂਤੀਪੂਰਨ ਤਰੀਕੇ ਨਾਲ ਚੱਲੇਗਾ।
ਜ਼ਿਕਰਯੋਗ ਹੈ ਕਿ ਜ਼ਿਲੇ 'ਚ ਚੱਕਾਂ ਦਾ ਬਾਗ ਦਾ ਮਾਰਗ ਸਾਲ 2008 ਤੋਂ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਅਧਿਕਾਰਿਤ ਕਸ਼ਮੀਰ ਦੇ ਵਿਚਕਾਰ ਵਿਸ਼ਵਾਸ਼ ਬਹਾਲੀ ਲਈ ਬਟਰ ਸਿਸਟਮ ਦੇ ਬਦਲੇ ਸਮਾਨ ਅਤੇ ਕੰਟਰੋਲ ਰੇਖਾ ਦੇ ਆਰ ਕ੍ਰਾਸ ਐੈੱਲ. ਓ. ਸੀ. ਟ੍ਰੇਡ ਚਲਾਇਆ ਜਾ ਰਿਹਾ ਸੀ, ਜਿਸ ਨੂੰ ਹਰ ਦਿਨ ਲੱਗਭਗ 50-50 ਟਰੱਕ ਸਮਾਨ ਲੈ ਕੇ ਕੰਟਰੋਲ ਰੇਖਾ ਦੇ ਆਰ-ਪਾਰ ਹੁੰਦੇ ਸਨ। ਅਜਿਹੇ 'ਚ ਜੁਲਾਈ ਤੋਂ ਪਹਿਲੇ ਹਫਤੇ 'ਚ ਪਾਕਿਸਤਾਨ ਫੌਜ ਵੱਲੋਂ ਚੱਕਾਂ ਦਾ ਬਾਗ ਕ੍ਰਾਸ ਐੈੱਲ. ਓ. ਸੀ. ਸੈਂਟਰ 'ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਭਾਰੀ ਗੋਲੀਬਾਰੀ ਕੀਤੀ ਗਈ ਸੀ, ਜਿਸ ਨਾਲ ਟ੍ਰੇਡ ਸੈਂਟਰ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਅਤੇ ਕੁਝ ਗ੍ਰਾਮੀਣਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਕ੍ਰਾਸ ਐੈੱਲ. ਓ. ਸੀ. ਟ੍ਰੇਡ ਸਥਾਪਿਤ ਕਰ ਦਿੱਤਾ ਗਿਆ ਸੀ।


Related News