ਵਿਆਹ ਦੇ ਤਿੰਨ ਮਹੀਨੇ ਬਾਅਦ ਹਨੀਮੂਨ 'ਤੇ ਗਈ ਰਕੁਲ ਪ੍ਰੀਤ ਸਿੰਘ, ਤਸਵੀਰਾਂ ਕੀਤੀਆਂ ਸਾਂਝੀਆਂ

Sunday, May 26, 2024 - 04:09 PM (IST)

ਵਿਆਹ ਦੇ ਤਿੰਨ ਮਹੀਨੇ ਬਾਅਦ ਹਨੀਮੂਨ 'ਤੇ ਗਈ ਰਕੁਲ ਪ੍ਰੀਤ ਸਿੰਘ, ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ (ਬਿਊਰੋ): ਵਿਆਹ ਦੇ 3 ਮਹੀਨੇ ਬਾਅਦ ਰਕੁਲ ਪ੍ਰੀਤ ਸਿੰਘ ਅਤੇ ਜੈਕ ਭਗਨਾਨੀ ਹਨੀਮੂਨ ਮਨਾਉਣ ਫਿਜੀ ਗਏ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕਾਫ਼ੀ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਫੈਨਜ਼ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰਕੁਲ ਅਤੇ ਜੈਕ ਦੋਵੇਂ ਸਫ਼ਾਰੀ ਕਾਰ 'ਤੇ ਬੈਠੇ ਸਿਰ 'ਤੇ ਫੁੱਲਾਂ ਵਾਲੇ ਬੈਂਡੇ ਲਗਾਏ ਨਜ਼ਰ ਆ ਰਹੇ ਹਨ ਅਤੇ ਅਦਾਕਾਰਾ ਕਾਲੇ ਰੰਗ ਦਾ ਟੂ-ਪੀਸ ਪਹਿਨੇ ਸਮੁੰਦਰ ਦੇ ਕਿਨਾਰੇ ਬੈਠੀ ਸਮਾਈਲ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ  ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

PunjabKesari

ਦੱਸ ਦਈਏ ਕਿ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਦਾ ਵਿਆਹ ਇੰਡਸਟਰੀ ਦੇ ਮਸ਼ਹੂਰ ਸਮਾਗਮਾਂ ’ਚੋਂ ਇਕ ਸੀ। ਵਿਆਹ ਦੀ ਪਾਰਟੀ ਗੋਆ ਦੇ ਇਕ ਆਲੀਸ਼ਾਨ ਹੋਟਲ ’ਚ ਆਯੋਜਿਤ ਕੀਤੀ ਗਈ ਸੀ ਤੇ ਗੋਆ ਦੇ ਸੁੰਦਰ ਸਮੁੰਦਰੀ ਕਿਨਾਰੇ ’ਤੇ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਰਕੁਲ ਤੇ ਜੈਕੀ ਨੇ ਇਕ-ਦੂਜੇ ਨਾਲ ਵਿਆਹ ਕਰਵਾ ਲਿਆ। ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਧਿਆਨ ’ਚ ਰੱਖਦਿਆਂ ਜੋੜੇ ਨੇ ਹਨੀਮੂਨ ਨੂੰ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਉਹ ਤਿੰਨ ਮਹੀਨੇ ਬਾਅਦ ਹਨੀਮੂਨ ਲਈ ਫਿਜੀ ਗਏ ਹਨ।

PunjabKesari


author

Harinder Kaur

Content Editor

Related News