ਗੁਜਰਾਤ ''ਚ ਗਾਂਵਾਂ ਨੂੰ ਹੁਣ ਮਿਲੇਗੀ ਪਛਾਣ, ਆਧਾਰ ਕਾਰਡ ਬਣਾਉਣ ਦਾ ਕੰਮ ਸ਼ੁਰੂ

05/26/2017 2:56:14 PM

ਨਵੀਂ ਦਿੱਲੀ/ਗੁਜਰਾਤ— ਗੁਜਰਾਤ 'ਚ ਤਕਨੀਸ਼ੀਅਨਾਂ ਦੀ ਇਕ ਟੀਮ ਨੇ ਗਾਂਵਾਂ ਦਾ ਆਧਾਰ ਕਾਰਡ ਵਰਗਾ ਯੂਨਿਕ ਆਈਡੇਂਟੀਫਿਕੇਸ਼ਨ ਕਾਰਡ (ਆਈ.ਡੀ.) ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰਾਜ ਦੀਆਂ ਗਾਂਵਾਂ ਦੇ ਕੰਨਾਂ 'ਚ ਇਕ ਚਿੱਪ ਲਾਈ ਜਾ ਰਹੀ ਹੈ। ਪਿਛਲੇ ਮਹੀਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇਕ ਰਿਪੋਰਟ 'ਚ ਕਿਹਾ ਸੀ ਕਿ ਗਾਂਵਾਂ ਦੀ ਤਸਕਰੀ ਰੋਕਣ ਲਈ ਉਨ੍ਹਾਂ ਨੂੰ ਵੀ ਆਧਾਰ ਕਾਰਡ ਵਰਗਾ ਪਛਾਣ ਪੱਤਰ ਦਿੱਤਾ ਜਾਣਾ ਚਾਹੀਦਾ। ਭਾਜਪਾ ਸ਼ਾਸਤ ਝਾਰਖੰਡ ਸਰਕਾਰ ਨੇ ਰਾਜ ਦੀਆਂ 12 ਹਜ਼ਾਰ ਗਾਂਵਾਂ ਦਾ ਆਧਾਰ ਕਾਰਡ ਵਰਗਾ 12 ਅੰਕਾਂ ਵਾਲਾ ਪਛਾਣ ਪੱਤਰ ਬਣਵਾਇਆ, ਜਿਸ 'ਚ ਉਨ੍ਹਾਂ ਦੇ ਸਿੰਗ-ਪੂਛ, ਨਸਲ ਅਤੇ ਮਾਲਕ ਦੀ ਜਾਣਕਾਰੀ ਦਿੱਤੀ ਹੋਈ ਹੈ।  
ਅਧਿਕਾਰੀਆਂ ਨੇ ਦੱਸਿਆ ਕਿ ਗਾਂਵਾਂ ਦੇ ਕੰਨਾਂ 'ਚ ਰੇਡੀਓ ਫਰੀਕਵੈਂਸੀ ਆਈਡੈਂਟੀਫਿਕੇਸ਼ਨ ਡਿਵਾਈਸ ਲਾਏ ਜਾ ਰਹੇ ਹਨ। ਇਸ ਚਿੱਪ ਨਾਲ ਗਾਂਵਾਂ ਦੀ ਸਿਹਤ, ਪ੍ਰਜਨਨ ਦਰ ਅਤੇ ਗੈਰ-ਕਾਨੂੰਨੀ ਤਸਕਰੀ 'ਤੇ ਨਜ਼ਰ ਰੱਖੀ ਜਾਵੇਗੀ। ਇਸ ਪ੍ਰੋਗਰਾਮ ਦੇ ਪਹਿਲੇ ਪੜਾਅ 'ਚ ਗੁਜਰਾਤ ਦੀਆਂ 37 ਹਜ਼ਾਰ ਗਾਂਵਾਂ ਨੂੰ ਯੂਨਿਟ ਆਈ.ਡੀ. ਪ੍ਰਦਾਨ ਕੀਤੀ ਜਾਵੇਗੀ। ਗੁਜਰਾਤ 'ਚ ਕਰੀਬ 60 ਲੱਖ ਗਊਵੰਸ਼ੀ ਪਸ਼ੂ ਹਨ। ਗਾਂਵਾਂ ਨਾਲ ਜੁੜੀ ਸਾਰੀ ਜਾਣਕਾਰੀ ਡਿਜ਼ੀਟਲ ਫਾਰਮ 'ਚ ਇਕੱਠੀ ਕੀਤੀ ਜਾਵੇਗੀ। ਪ੍ਰਾਜੈਕਟ ਕੋਆਰਡੀਨੇਟਰ ਕਿਰਨ ਬਾਲੀਕਾਈ ਨੇ ਦੱਸਿਆ ਕਿ ਗਾਂਵਾਂ ਦੇ ਕੰਨਾਂ 'ਚ ਲੱਗਣ ਵਾਲੇ ਚਿੱਪ 'ਚ ਗਾਂ ਦਾ ਰੰਗ, ਨਸਲ, ਸਿੰਗਾਂ ਦਾ ਆਕਾਰ, ਜਨਮ ਤਰੀਕ ਅਤੇ ਪ੍ਰਜਨਨ ਦਰ ਦੀ ਜਾਣਕਾਰੀ ਹੋਵੇਗੀ।


Related News