ਇਜ਼ਰਾਈਲ-ਹਮਾਸ ਸੰਘਰਸ਼ ਨੂੰ ''ਮਨੁੱਖੀ ਆਧਾਰ ''ਤੇ ਰੋਕਿਆ'' ਜਾਣਾ ਚਾਹੀਦੈ: ਸੁਨਕ

04/07/2024 4:57:36 PM

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਗਾਜ਼ਾ ਵਿਚ ਚੱਲ ਰਹੇ ਇਜ਼ਰਾਈਲ-ਹਮਾਸ ਸੰਘਰਸ਼ ਨੂੰ "ਮਾਸੂਮ ਬੱਚਿਆਂ ਦੀ ਖ਼ਾਤਰ ਮਨੁੱਖੀ ਆਧਾਰ 'ਤੇ ਰੋਕੇ ਜਾਣ" ਦੇ ਆਪਣੇ ਸੱਦੇ ਨੂੰ ਦੁਹਰਾਇਆ ਹੈ। ਬ੍ਰਿਟੇਨ ਨੇ ਇਜ਼ਰਾਈਲ-ਹਮਾਸ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ਦੇ ਮੌਕੇ 'ਤੇ ਐਤਵਾਰ ਨੂੰ ਗਾਜ਼ਾ ਲਈ ਸਮੁੰਦਰੀ ਸਹਾਇਤਾ ਕੋਰੀਡੋਰ ਸਥਾਪਤ ਕਰਨ ਲਈ ਫੌਜੀ ਅਤੇ ਨਾਗਰਿਕ ਸਹਾਇਤਾ ਦੇ ਇੱਕ ਨਵੇਂ ਪੈਕੇਜ ਦਾ ਐਲਾਨ ਕੀਤਾ। ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਨੇ ਪੂਰਬੀ ਭੂਮੱਧ ਸਾਗਰ ਵਿੱਚ ਇੱਕ ਰਾਇਲ ਨੇਵੀ ਜਹਾਜ਼ ਦੀ ਤਾਇਨਾਤੀ ਦਾ ਐਲਾਨ ਕੀਤਾ ਅਤੇ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ 97 ਲੱਖ ਪੌਂਡ ਦੇਣ ਦੀ ਵਚਨਬੱਧਤਾ ਜਤਾਈ।

ਇਹ ਵੀ ਪੜ੍ਹੋ: ਕੱਲ੍ਹ ਲੱਗਣ ਜਾ ਰਿਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਅਮਰੀਕਾ-ਕੈਨੇਡਾ ਦੇ ਲੋਕਾਂ 'ਚ ਉਤਸ਼ਾਹ

ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ '10 ਡਾਊਨਿੰਗ ਸਟ੍ਰੀਟ' ਤੋਂ ਜਾਰੀ ਇਕ ਬਿਆਨ 'ਚ ਸੁਨਕ ਨੇ ਕਿਹਾ, ''ਅੱਜ 7 ਅਕਤੂਬਰ ਦੇ ਅੱਤਵਾਦੀ ਹਮਲੇ ਨੂੰ 6 ਮਹੀਨੇ ਪੂਰੇ ਹੋ ਗਏ ਹਨ, ਜੋ ਇਜ਼ਰਾਈਲ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਹਮਲਾ ਸੀ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਯਹੂਦੀਆਂ ਦਾ ਸਭ ਤੋਂ ਵੱਡਾ ਜਾਨ-ਮਾਲ ਦਾ ਨੁਕਸਾਨ ਸੀ। 6 ਮਹੀਨੇ ਬਾਅਦ ਵੀ ਇਜ਼ਰਾਈਲ ਦੇ ਜ਼ਖ਼ਮ ਤਾਜ਼ਾ ਹਨ। ਪਰਿਵਾਰ ਅਜੇ ਵੀ ਦੁਖੀ ਹਨ ਅਤੇ ਲੋਕਾਂ ਨੂੰ ਅਜੇ ਵੀ ਹਮਾਸ ਨੇ ਬੰਧਕ ਬਣਾ ਕੇ ਰੱਖਿਆ ਹੈ।"

ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਮੋਹਲੇਧਾਰ ਮੀਂਹ ਮਗਰੋਂ ਆਇਆ ਹੜ੍ਹ, ਕਈ ਘਰਾਂ ਨੂੰ ਪੁੱਜਾ ਨੁਕਸਾਨ

ਉਨ੍ਹਾਂ ਕਿਹਾ, 'ਗਾਜ਼ਾ ਵਿੱਚ 6 ਮਹੀਨਿਆਂ ਦੇ ਯੁੱਧ ਤੋਂ ਬਾਅਦ, ਮਾਰੇ ਜਾ ਰਹੇ ਆਮ ਨਾਗਰਿਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ - ਭੁੱਖ, ਨਿਰਾਸ਼ਾ, ਭਿਆਨਕ ਪੱਧਰ 'ਤੇ ਜਾਨੀ ਨੁਕਸਾਨ ਹੋ ਰਿਹਾ ਹੈ...ਗਾਜ਼ਾ ਦੇ ਬੱਚਿਆਂ ਨੂੰ ਤੁਰੰਤ ਮਨੁੱਖੀ ਜੰਗਬੰਦੀ ਲੋੜ ਹੈ, ਤਾਂ ਜੋ ਲੰਬੇ ਸਮੇਂ ਲਈ ਸਥਾਈ ਜੰਗਬੰਦੀ ਨੂੰ ਪ੍ਰਾਪਤ ਕੀਤਾ ਜਾ ਸਕੇ। ਇਹ ਬੰਧਕਾਂ ਨੂੰ ਛੁਡਾਉਣ ਅਤੇ ਸਹਾਇਤਾ ਪਹੁੰਚਾਉਣ ਅਤੇ ਲੜਾਈ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਦਾ ਸਭ ਤੋਂ ਤੇਜ਼ ਤਰੀਕਾ ਹੈ।' 

ਇਹ ਵੀ ਪੜ੍ਹੋ: ਪਾਕਿ ਨੇ ਕਿਹਾ- ਪਾਕਿ ’ਚ ਅੱਤਵਾਦੀਆਂ ਦੀ ਮੌਤ ਦੇ ਪਿੱਛੇ ਭਾਰਤ ਦਾ ਹੱਥ, ਇਹ ਰਾਜਨਾਥ ਦੇ ਬਿਆਨ ਤੋਂ ਸਾਫ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News