ਗਾਂ ਰੱਖਿਅਕਾਂ ਨੂੰ ਕਾਨੂੰਨ ਹੱਥ ''ਚ ਲੈਣ ਦੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ : ਪਾਰਿਕਰ

Thursday, Jul 20, 2017 - 01:35 AM (IST)

ਪਣਜੀ—ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ 'ਚ ਗਾਂ ਰੱਖਿਅਕਾਂ ਸਮੇਤ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਦਨ 'ਚ ਰਾਜਪਾਲ ਦੇ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੰਦੇ। ਉਹ ਚਾਹੇ 'ਗਾਂ ਰੱਖਿਅਕ' ਹੋਣ ਜਾਂ ਕੋਈ ਹੋਰ। ਕੋਈ ਵੀ ਕਾਨੂੰਨ ਨੂੰ ਹੱਥ 'ਚ ਨਹੀਂ ਲੈ ਸਕਦਾ। 
ਗਾਂ ਮਾਸ ਖਾਣ ਨੂੰ ਲੈ ਕੇ ਸਾਥਵੀ ਸਰਸਵਤੀ ਦੇ ਬਿਆਨ 'ਤੇ ਹੋਏ ਵਿਵਾਦ ਨੂੰ ਲੈ ਕੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਕਿਸੇ ਨੂੰ ਵੀ ਗੱਲ ਕਰਨ ਨੂੰ ਨਹੀਂ ਰੋਕ ਸਕਦੇ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੀਆਂ ਗੱਲਾਂ ਨੂੰ ਤਦ ਤਕ ਕੋਈ ਰੋਕ ਨਹੀਂ ਜਦੋਂ ਤਕ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਨਾਂ ਭੜਕਾਉਂਦੇ ਹੋਵੇ। ਅਸੀਂ ਲੋਕਾਂ ਨੂੰ ਭੜਕਾਉਣ ਵਾਲਿਆਂ ਨੂੰ ਬਰਦਾਸਤ ਨਹੀਂ ਕਰ ਸਕਦੇ। ਸਰਕਾਰ ਸ਼ਾਂਤੀ ਚਾਹੁੰਦੀ ਹੈ।


Related News