PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼

Thursday, Sep 12, 2024 - 07:02 PM (IST)

PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼

ਜਲੰਧਰ (ਅਨਿਲ ਪਾਹਵਾ)-ਜੇਕਰ ਤੁਹਾਡਾ ਵੀ ਕਿਸੇ ਬੈਂਕ ’ਚ ਖਾਤਾ ਹੈ ਅਤੇ ਤੁਸੀਂ ਬੈਂਕ ’ਚ ਲਾਕਰ ਦੀ ਸੁਵਿਧਾ ਦਾ ਲਾਭ ਲਿਆ ਹੋਇਆ ਹੈ ਅਤੇ ਤੁਸੀਂ ਲਾਕਰ ’ਚ ਪਈਆਂ ਚੀਜ਼ਾਂ ਨੂੰ ਸੁਰੱਖਿਅਤ ਸਮਝ ਘੂਕ ਸੁੱਤੇ ਪਏ ਹੋ, ਤਾਂ ਤੁਸੀਂ ਸ਼ਾਇਦ ਗਲਤਫ਼ਹਿਮੀ ਵਿਚ ਹੋ। ਕਿਉਂਕਿ ਹੁਣ ਬੈਂਕ ਲਾਕਰਾਂ ਵਿਚ ਰੱਖਿਆ ਸੋਨਾ, ਪੈਸਾ ਅਤੇ ਦਸਤਾਵੇਜ਼ ਵੀ ਸੁਰੱਖਿਅਤ ਨਹੀਂ ਹਨ, ਕਿਉਂਕਿ ਨਵੀਂ ਦਿੱਲੀ ਦੇ ਜੰਗਪੁਰਾ ਇਲਾਕੇ ਤੋਂ ਜੋ ਖ਼ਬਰ ਸਾਹਮਣੇ ਆਈ ਹੈ, ਉਸ ਤੋਂ ਲੱਗਦਾ ਹੈ ਕਿ ਲਾਕਰ ’ਚ ਵੀ ਕੁਝ ਵੀ ਸੁਰੱਖਿਅਤ ਨਹੀਂ ਹੈ।

2 ਕਰੋੜ ਦੇ ਗਹਿਣੇ ਗਾਇਬ ਪਰ ਬੈਂਕ ਨੂੰ ਜਾਣਕਾਰੀ ਤਕ ਨਹੀਂ
ਦਰਅਸਲ ਇਹ ਮਾਮਲਾ ਪੰਜਾਬ ਨੈਸ਼ਨਲ ਬੈਂਕ ਦੀ ਜੰਗਪੁਰਾ ਬ੍ਰਾਂਚ ਦਾ ਹੈ, ਜਿੱਥੇ ਬੈਂਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਲਾਕਰ ’ਚ ਰੱਖੇ 2 ਕਰੋੜ ਦੇ ਸੋਨੇ ਦੇ ਗਹਿਣੇ ਗਾਇਬ ਹੋ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਬੈਂਕ ਅਧਿਕਾਰੀਆਂ ਨੂੰ ਵੀ ਇਸ ਦੀ ਭਿਣਕ ਤਕ ਨਹੀਂ ਲੱਗੀ। ਜਦੋਂ ਲਾਕਰ ਦਾ ਮਾਲਕ ਬੈਂਕ ਪਹੁੰਚਿਆ ਅਤੇ ਲਾਕਰ ਖੋਲ੍ਹਿਆ ਤਾਂ ਇਹ ਖ਼ੁਲਾਸਾ ਹੋਇਆ। ਘਟਨਾ ਤੋਂ ਬਾਅਦ ਨਿਜ਼ਾਮੂਦੀਨ ਥਾਣੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਲਾਕਰ ਦੇ ਅਸਲ ਮਾਲਕ ਯਸ਼ਪਾਲ ਦੇ ਪੰਜਾਬ ਨੈਸ਼ਨਲ ਬੈਂਕ ਦੀ ਇਕੋ ਬ੍ਰਾਂਚ ਵਿਚ 2 ਲਾਕਰ ਹਨ ਅਤੇ ਉਹ ਪਿਛਲੇ 20 ਸਾਲਾਂ ਤੋਂ ਇਨ੍ਹਾਂ ਨੂੰ ਚਲਾ ਰਿਹਾ ਹੈ।

ਇਹ ਵੀ ਪੜ੍ਹੋ- ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ

PunjabKesari

ਜਦੋਂ ਮਾਲਕ ਨੇ ਬੈਂਕ ਅਤੇ ਲਾਕਰ ਕੰਪਨੀ ਨੂੰ ਮਿਲ ਕੇ ਤਾਲਾ ਖੋਲ੍ਹਿਆ ਤਾਂ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ
ਦਰਅਸਲ, ਯਸ਼ਪਾਲ ਪਿਛਲੇ ਕਈ ਦਿਨਾਂ ਤੋਂ ਬੈਂਕ ਦੇ ਗੇੜੇ ਮਾਰ ਰਿਹਾ ਸੀ ਅਤੇ ਲਾਕਰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਦਿੱਤੀ ਗਈ ਚਾਬੀ ਅਤੇ ਉਸ ਕੋਲ ਮੌਜੂਦ ਹੋਰ ਚਾਬੀ ਨਾਲ ਲਾਕਰ ਨਹੀਂ ਸੀ ਖੁੱਲ੍ਹ ਰਿਹਾ। ਬਾਅਦ ਵਿਚ ਇਹ ਜਾਣਕਾਰੀ ਸਾਹਮਣੇ ਆਈ ਕਿ ਬੈਂਕ ਦੇ ਲਾਕਰ ਦਾ ਤਾਲਾ ਹੀ ਬਦਲਿਆ ਜਾ ਚੁੱਕਾ ਹੈ। ਵਾਰ-ਵਾਰ ਕਹਿਣ ’ਤੇ ਬੈਂਕ ਵੱਲੋਂ ਲਾਕਰ ਬਣਾਉਣ ਵਾਲੀ ਕੰਪਨੀ ਦੇ ਸਟਾਫ਼ ਨੂੰ ਬੁਲਾਇਆ ਗਿਆ ਅਤੇ ਜਦੋਂ ਯਸ਼ਪਾਲ ਦੀ ਮੌਜੂਦਗੀ ’ਚ ਲਾਕਰ ਖੋਲ੍ਹਿਆ ਗਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ, ਕਿਉਂਕਿ ਲਾਕਰ ਖਾਲੀ ਸੀ।

ਬੈਂਕ ਸਟਾਫ਼ ਅਤੇ ਲਾਕਰ ਕੰਪਨੀ ’ਤੇ ਸਵਾਲ
ਪਤਾ ਲੱਗਾ ਹੈ ਕਿ 10 ਜੁਲਾਈ ਨੂੰ ਦੋ ਔਰਤਾਂ ਬੈਂਕ ਵਿਚ ਆਈਆਂ ਸਨ। ਸ਼ਸ਼ੀ ਅਤੇ ਆਸ਼ਾ ਨਾਂ ਦੀਆਂ ਇਨ੍ਹਾਂ ਔਰਤਾਂ ਨੇ ਲਾਕਰ ਖੁੱਲ੍ਹਵਾਇਆ ਸੀ। ਜਦੋਂ ਲਾਕਰ ਟੁੱਟੇ ਹੋਣ ਦੀ ਵੀਡੀਓ ਅਸਲ ਮਾਲਕ ਨੂੰ ਵਿਖਾਈ ਗਈ ਤਾਂ ਉਸ ਨੇ ਸਾਮਾਨ ਪਛਾਣ ਲਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਭਾਵੇਂ ਪੁਲਸ ਨੇ ਮਹਿਲਾ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਸ ਸਾਰੀ ਘਟਨਾ ਨੇ ਬੈਂਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਖਿਰ ਕਿਸ ਆਧਾਰ ’ਤੇ ਕਿਸੇ ਹੋਰ ਦਾ ਲਾਕਰ ਤੋੜ ਕੇ ਸਾਮਾਨ ਕਿਸੇ ਹੋਰ ਨੂੰ ਦਿੱਤਾ ਗਿਆ?

ਇਹ ਵੀ ਪੜ੍ਹੋ- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ

ਪੰਜਾਬ ਸਮੇਤ ਕਈ ਇਲਾਕਿਆਂ ’ਚ ਪੰਜਾਬ ਨੈਸ਼ਨਲ ਬੈਂਕ ਵਿਚ ਵਾਪਰ ਚੁੱਕੇ ਹਨ ਅਜਿਹੇ ਮਾਮਲੇ
ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸਮੇਂ-ਸਮੇਂ ’ਤੇ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਤਕਰੀਬਨ ਦੋ ਸਾਲ ਪਹਿਲਾਂ ਗਾਜ਼ੀਆਬਾਦ ’ਚ ਪੰਜਾਬ ਨੈਸ਼ਨਲ ਬੈਂਕ ਦੀ ਇਕ ਬ੍ਰਾਂਚ ’ਚ ਵੀ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਪੰਜਾਬ ਵਿਚ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਕਰੀਬਨ 11 ਸਾਲ ਪਹਿਲਾਂ ਜਲੰਧਰ ਦੀ ਇਕ ਬੈਂਕ ਵਿਚ ਇਕੱਠੇ 40 ਲਾਕਰ ਖਾਲੀ ਪਾਏ ਗਏ ਸਨ। ਇਸੇ ਤਰ੍ਹਾਂ ਸਾਲ 2020 ਵਿਚ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਫਿਲੌਰ ਬ੍ਰਾਂਚ ਦੇ 5 ਲਾਕਰ ਖਾਲੀ ਕਰ ਦਿੱਤੇ ਸਨ। ਜੇਕਰ ਬੈਂਕਾਂ ਦੇ ਲਾਕਰ ਹੀ ਸੁਰੱਖਿਅਤ ਨਹੀਂ ਹਨ ਤਾਂ ਇਨ੍ਹਾਂ ਦਾ ਲੋਕਾਂ ਨੂੰ ਕੀ ਫਾਇਦਾ?

ਇਹ ਵੀ ਪੜ੍ਹੋ- ਜਲੰਧਰ: ਡਾਕ ਵਿਭਾਗ ਦੀ ਮਹਿਲਾ ਮੁਲਾਜ਼ਮ ਦੇ ਅਗਵਾ ਮਾਮਲੇ ’ਚ ਨਵਾਂ ਮੋੜ, ਮੈਡੀਕਲ ਰਿਪੋਰਟ 'ਚ ਵੱਡਾ ਖ਼ੁਲਾਸਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News