ਹੁਣ ਪੰਜਾਬ ਤੋਂ ਸਿੱਧਾ Thailand ਜਾਵੇਗੀ Flight, ਪੜ੍ਹੋ ਪੂਰਾ ਸ਼ਡਿਊਲ
Wednesday, Sep 18, 2024 - 11:48 AM (IST)

ਅੰਮ੍ਰਿਤਸਰ: ਹੁਣ ਪੰਜਾਬ ਤੋਂ ਥਾਈਲੈਂਡ ਦੀ ਸਿੱਧੀ ਫ਼ਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ਤੋਂ ਫ਼ਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨੇ 28 ਅਕਤੂਬਰ ਤੋਂ ਬੈਂਕਾਕ-ਅੰਮ੍ਰਿਤਸਰ ਵਿਚਾਲੇ ਸਿੱਧੀ ਫ਼ਲਾਈਟ ਸ਼ੁਰੂ ਕਰਨ ਦੇ ਥਾਈਲੈਂਡ ਦੀ ਥਾਈ ਲਾਇਨ ਏਅਰ ਦੇ ਫ਼ੈਸਲਾ ਦਾ ਸੁਆਗਤ ਕੀਤਾ।
ਇਹ ਖ਼ਬਰ ਵੀ ਪੜ੍ਹੋ - ਮੁਲਾਜ਼ਮਾਂ ਲਈ Good News: ਵੱਡਾ ਤੋਹਫ਼ਾ ਦੇਣ ਜਾ ਰਹੀ ਸਰਕਾਰ
ਫ਼ਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਵਿਸ਼ਵ ਸੰਯੋਜਕ ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ਦੇ ਸੰਯੋਜਕ ਯੋਗੇਸ਼ ਕਾਮਰਾ ਨੇ ਨਵੀਆਂ ਉਡਾਣਾਂ ਦੇ ਐਲਾਨ 'ਤੇ ਖੁਸ਼ੀ ਜਤਾਈ ਤੇ ਕਿਹਾ ਕਿ ਇਹ ਉਡਾਣ ਹਫ਼ਤੇ ਵਿਚ 4 ਦਿਨ ਚੱਲੇਗੀ। ਏਅਰਲਾਨ ਦੀ ਵੈੱਬਸਾਈਟ ਮੁਤਾਬਕ ਉਡਾਣ ਸੋਮਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਰਾਤ 8.10 ਵਜੇ ਬੈਂਕਾਕ ਦੇ ਡਾਨ ਮੁਏਂਗ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੇਗੀ ਅਤੇ ਸਥਾਨਕ ਸਮੇਂ ਮੁਤਾਬਕ ਮਹਿਜ਼ 4 ਘੰਟੇ 45 ਮਿੰਟ ਬਾਅਦ ਰਾਤ 11.25 ਵਜੇ ਅੰਮ੍ਰਿਤਸਰ ਪਹੁੰਚੇਗੀ।
ਇਹ ਖ਼ਬਰ ਵੀ ਪੜ੍ਹੋ - ਚਰਨਜੀਤ ਸਿੰਘ ਚੰਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਵਾਪਸੀ ਉਡਾਣ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਅੱਧੀ ਰਾਤ ਦੇ ਬਾਅਦ 12.25 ਵਜੇ ਉਡਾਣ ਭਰੇਗੀ ਅਤੇ ਸਵੇਰੇ 4.20 ਵਜੇ ਉੱਥੇ ਪਹੁੰਚੇਗੀ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਨੂੰ ਉਸ ਨਵੀਂ ਉਡਾਣ ਦਾ ਫ਼ਾਇਦਾ ਲੈਣ ਦੀ ਅਪੀਲ ਕੀਤੀ। ਯਾਤਰੀ ਥਾਈਨ ਲਾਇਨ ਏਅਰ ਦੀ ਅਧਿਕਾਰਤ ਵੈੱਬਸਾਈਟ, ਮੋਬਾਈਲ ਐਪ ਜਾਂ ਅਧਿਕਾਰਤ ਟ੍ਰੈਵਲ ਏਜੰਟਾਂ ਰਾਹੀਂ ਆਪਣੀ ਫ਼ਲਾਈਟ ਬੁੱਕ ਕਰ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8