ਦੇਸ਼ ''ਚ ਕੋਰੋਨਾ ਦੇ 14,821 ਨਵੇਂ ਮਾਮਲੇ, 2.37 ਲੱਖ ਤੋਂ ਵਧੇਰੇ ਲੋਕ ਹੋਏ ਠੀਕ
Monday, Jun 22, 2020 - 11:09 AM (IST)
ਨਵੀਂ ਦਿੱਲੀ (ਭਾਸ਼ਾ)— ਦੇਸ਼ ਵਿਚ ਸੋਮਵਾਰ ਭਾਵ ਅੱਜ ਕੋਰੋਨਾ ਵਾਇਰਸ ਦੇ 14,821 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਜਾਨਲੇਵਾ ਮਹਾਮਾਰੀ ਨਾਲ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 4,25,282 ਹੋ ਗਈ ਹੈ। ਉੱਥੇ ਹੀ ਵਾਇਰਸ ਤੋਂ 445 ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਮ੍ਰਿਤਕਾਂ ਦਾ ਅੰਕੜਾ 13,699 ਤੱਕ ਪੁੱਜ ਗਿਆ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਲਗਾਤਾਰ 11ਵੇਂ ਦਿਨ 10 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ ਅਤੇ ਹੁਣ ਤੱਕ 2,37,195 ਮਰੀਜ਼ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਜਦਕਿ 1,74,387 ਅਜਿਹੇ ਲੋਕ ਹਨ, ਜੋ ਹੁਣ ਵੀ ਵਾਇਰਸ ਦੀ ਲਪੇਟ ਵਿਚ ਹਨ।
ਦੇਸ਼ 'ਚ ਕੋਰੋਨਾ ਦੇ 14,821 ਨਵੇਂ ਮਾਮਲੇ, 2.37 ਲੱਖ ਤੋਂ ਵਧੇਰੇ ਲੋਕਾਂ ਨੇ ਵਾਇਰਸ ਨੂੰ ਦਿੱਤੀ ਮਾਤਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਕੁੱਲ 9,440 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਤੋਂ ਬਾਅਦ ਸਿਹਤਯਾਬ ਹੋਣ ਦੀ ਦਰ 55.77 ਫੀਸਦੀ ਹੋ ਗਈ ਹੈ। ਸੋਮਵਾਰ ਸਵੇਰੇ ਤੱਕ ਜਿਨ੍ਹਾਂ 445 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 186 ਮਹਾਰਾਸ਼ਟਰ ਤੋਂ, 63 ਦਿੱਲੀ ਤੋਂ, 53 ਤਾਮਿਲਨਾਡੂ ਤੋਂ, 43 ਉੱਤਰ ਪ੍ਰਦੇਸ਼ ਤੋਂ, 25 ਗੁਜਰਾਤ ਤੋਂ, 15 ਪੱਛਮੀ ਬੰਗਾਲ ਤੋਂ, 14 ਮੱਧ ਪ੍ਰਦੇਸ਼ ਤੋਂ, 12 ਰਾਜਸਥਾਨ ਤੋਂ, 11 ਹਰਿਆਣਾ ਤੋਂ, 7 ਤੇਲੰਗਾਨਾ ਤੋਂ, 5-5 ਲੋਕ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਤੋਂ ਸਨ। ਉੱਥੇ ਹੀ ਓਡੀਸ਼ਾ ਦੇ 2, ਬਿਹਾਰ, ਜੰਮੂ-ਕਸ਼ਮੀਰ, ਪੁਡੂਚੇਰੀ ਅਤੇ ਪੰਜਾਬ ਦੇ ਵੀ ਇਕ-ਇਕ ਵਿਅਕਤੀ ਦੀ ਮੌਤ ਹੋਈ।