ਕੋਰੋਨਾ ਵੈਕਸੀਨ ਲਗਵਾਓ, ਟੈਲੀਵਿਜ਼ਨ ਅਤੇ ਮੋਬਾਇਲ ਫੋਨ ਜਿੱਤਣ ਦਾ ਮੌਕਾ ਪਾਓ

10/17/2021 2:05:52 PM

ਇੰਫਾਲ (ਭਾਸ਼ਾ)— ਮਣੀਪੁਰ ਦੇ ਇੰਫਾਲ ਵੈਸਟ ਜ਼ਿਲ੍ਹੇ ਵਿਚ ਇਕ ਵਿਆਪਕ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ’ਚ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਟੈਲੀਵਿਜ਼ਨ ਸੈੱਟ, ਮੋਬਾਇਲ ਫੋਨ ਅਤੇ ਕੰਬਲ ਜਿੱਤਣ ਦਾ ਮੌਕਾ ਮਿਲੇਗਾ। ਦਰਅਸਲ ਟੀਕਾਕਰਨ ਦੀ ਦਰ ਵਧਾਉਣ ਲਈ ਇੰਫਾਲ ਵੈਸਟ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਆਪਕ ਟੀਕਾਕਰਨ ਕੈਂਪ ਸਹਿ ਡਰਾਅ ਪ੍ਰੋਗਰਾਮ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਹੈ। 

ਇਸ ਪ੍ਰੋਗਰਾਮ ਦਾ ਨਾਂ ‘ਟੀਕੇ ਦੀ ਖ਼ੁਰਾਕ ਲਓ ਅਤੇ ਪੁਰਸਕਾਰ ਪਾਓ’ ਰੱਖਿਆ ਗਿਆ ਹੈ। ਇਸ ਦਾ ਆਯੋਜਨ ਜ਼ਿਲ੍ਹੇ ਦੇ 3 ਕੇਂਦਰਾਂ ’ਤੇ 24 ਅਤੇ 31 ਅਕਤੂਬਰ ਅਤੇ 7 ਨਵੰਬਰ ਨੂੰ ਕੀਤਾ ਜਾਵੇਗਾ। ਇੰਫਾਲ ਵੈਸਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਟੀ. ਕਿਰਨ ਕੁਮਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ’ਚ ਦੱਸਿਆ ਗਿਆ ਹੈ ਕਿ ਇਨ੍ਹਾਂ ਕੇਂਦਰਾਂ ’ਤੇ ਟੀਕੇ ਦੀ ਖ਼ੁਰਾਕ ਲੈਣ ਵਾਲਿਆਂ ਨੂੰ ਡਰਾਅ (ਲਾਟਰੀ) ’ਚ ਹਿੱਸਾ ਲੈਣ ਅਤੇ ਪੁਰਸਕਾਰ ਜਿੱਤਣ ਦਾ ਮੌਕਾ ਮਿਲੇਗਾ। ਇਸ ’ਚ ਪਹਿਲੇ ਪੁਰਸਕਾਰ ਦੇ ਰੂਪ ਵਿਚ ਟੈਲੀਵਿਜ਼ਨ ਸੈੱਟ, ਦੂਜਾ ਪੁਰਸਕਾਰ ਮੋਬਾਇਲ ਫੋਨ ਅਤੇ ਤੀਜਾ ਪੁਰਸਕਾਰ ਕੰਬਲ ਦਿੱਤਾ ਜਾਵੇਗਾ। ਉੱਥੇ ਹੀ 10 ਹੋਰ ਪੁਰਸਕਾਰਾਂ ਦਾ ਵੀ ਐਲਾਨ ਕੀਤਾ ਗਿਆ ਹੈ। ਮਣੀਪੁਰ ਦੇ ਸਾਰੇ 16 ਜ਼ਿਲ੍ਹਿਆਂ ਵਿਚ ਇੰਫਾਲ ਵੈਸਟ ਸਭ ਤੋਂ ਵਧੇਰੇ ਆਬਾਦੀ ਵਾਲਾ ਜ਼ਿਲ੍ਹਾ ਹੈ।


Tanu

Content Editor

Related News