ਜੰਮੂ-ਕਸ਼ਮੀਰ ''ਚ 600 ਤੋਂ ਪਾਰ ਪੁੱਜੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਹੁਣ ਤੱਕ 8 ਮੌਤਾਂ

05/01/2020 1:16:23 PM

ਜੰਮੂ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਵਿਚ ਹਰ ਥਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵੀ ਇਸ ਤੋਂ ਬਚਿਆ ਨਹੀਂ ਹੈ। ਜੰਮੂ-ਕਸ਼ਮੀਰ ਵਿਚ ਕੋਰੋਨਾ ਦੇ 33 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 614 ਹੋ ਗਈ ਹੈ, ਜਦੋਂ ਕਿ ਅੱਜ 24 ਮਰੀਜ਼ ਠੀਕ ਹੋਏ ਹਨ ਅਤੇ ਜੰਮੂ ਕਸ਼ਮੀਰ 'ਚ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 216 ਤੱਕ ਪਹੁੰਚ ਗਿਆ ਹੈ। ਜੰਮੂ-ਕਸ਼ਮੀਰ 'ਚ ਮੌਤਾਂ ਦਾ ਅੰਕੜਾ 8 ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਨਵੇਂ ਮਾਮਲੇ ਕਸ਼ਮੀਰ ਤੋਂ ਹਨ। ਜੰੰਮੂ 'ਚ 58 ਅਤੇ ਕਸ਼ਮੀਰ 'ਚ 556 ਮਾਮਲੇ ਸ਼ਾਮਲ ਹਨ।
ਜੰਮੂ-ਕਸ਼ਮੀਰ ਵਿਚ ਹੁਣ ਤੱਕ 70,408 ਮਾਮਲੇ ਨਿਗਰਾਨੀ ਹਨ, ਜਿਨ੍ਹਾਂ 'ਚੋਂ 7,335 ਲੋਕ ਕੁਆਰੰਟਾਈਨ ਹਨ। ਹੁਣ ਤੱਕ 54,084 ਲੋਕਾਂ ਨੇ 28 ਦਿਨਾਂ ਦਾ ਨਿਗਰਾਨੀ ਸਮਾਂ ਪੂਰਾ ਕਰ ਲਿਆ ਹੈ। ਦੱਸਣਯੋਗ ਹੈ ਕਿ ਦੇਸ਼ 'ਚ ਹੁਣ ਤੱਕ ਕੁੱਲ 35,043 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ 111 ਵਿਦੇਸ਼ੀ ਮਰੀਜ਼ ਸ਼ਾਮਲ ਹਨ। ਦੇਸ਼ ਭਰ 'ਚ 1,147 ਲੋਕਾਂ ਦੀ ਮੌਤ ਹੋ ਚੁੱਕੀ ਹੈ।


Tanu

Content Editor

Related News