ਇਟਲੀ ਨੂੰ ਪਛਾੜ ਭਾਰਤ 'ਕੋਰੋਨਾ' ਤੋਂ ਪ੍ਰਭਾਵਿਤ 6ਵਾਂ ਦੇਸ਼ ਬਣਿਆ, ਮਾਮਲੇ 2.36 ਲੱਖ ਦੇ ਪਾਰ

Saturday, Jun 06, 2020 - 11:13 AM (IST)

ਇਟਲੀ ਨੂੰ ਪਛਾੜ ਭਾਰਤ 'ਕੋਰੋਨਾ' ਤੋਂ ਪ੍ਰਭਾਵਿਤ 6ਵਾਂ ਦੇਸ਼ ਬਣਿਆ, ਮਾਮਲੇ 2.36 ਲੱਖ ਦੇ ਪਾਰ

ਨਵੀਂ ਦਿੱਲੀ (ਵਾਰਤਾ)— ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 9887 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ 2.36 ਲੱਖ ਹੋ ਗਈ ਹੈ। ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਨ ਭਾਰਤ ਦੁਨੀਆ ਵਿਚ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਕੋਰੋਨਾ ਕਾਰਨ 294 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 6642 ਹੋ ਗਈ ਹੈ।

ਭਾਰਤ ਪੀੜਤਾਂ ਦੇ ਮਾਮਲੇ ਵਿਚ ਇਟਲੀ ਨੂੰ ਪਿੱਛੇ ਛੱਡ ਕੇ ਦੁਨੀਆ ਭਰ 'ਚ 6ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਟਲੀ 'ਚ 2,34,531 ਲੋਕ ਇਸ ਵਾਇਰਸ ਤੋਂ ਪੀੜਤ ਹਨ ਅਤੇ 33,774 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 9887 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 2,36,657 ਹੋ ਗਈ ਹੈ।

ਦੇਸ਼ 'ਚ ਇਸ ਸਮੇਂ 1,15,942 ਸਰਗਰਮ ਮਾਮਲੇ ਹਨ, ਜਦਕਿ 1,14,073 ਲੋਕ ਇਸ ਮਹਾਮਾਰੀ ਤੋਂ ਨਿਜਾਤ ਪਾਉਣ 'ਚ ਸਫਲ ਹੋਏ ਹਨ। ਦੁਨੀਆ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਪਹਿਲੇ ਨੰਬਰ 'ਤੇ ਹੈ, ਜਿੱਥੇ ਇਸ ਮਹਾਮਾਰੀ ਨਾਲ ਹੁਣ ਤੱਕ 1,897,239 ਲੋਕ ਪੀੜਤ ਹੋ ਚੁੱਕੇ ਹਨ ਅਤੇ 1,09,042 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਬ੍ਰਾਜ਼ੀਲ (6.45 ਲੱਖ), ਰੂਸ (4.50 ਲੱਖ), ਬ੍ਰਿਟੇਨ (2.83 ਲੱਖ) ਅਤੇ ਸਪੇਨ (2.41 ਲੱਖ) ਅਤੇ ਭਾਰਤ (2.36 ਲੱਖ) ਦਾ ਸਥਾਨ ਹੈ।


author

Tanu

Content Editor

Related News