ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ, ਇਕ ਦਿਨ ਦੀ ਨਿਆਇਕ ਹਿਰਾਸਤ ''ਚ ਰਹਿਣਗੇ ਹੇਮੰਤ ਸੋਰੇਨ

Thursday, Feb 01, 2024 - 06:40 PM (IST)

ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ, ਇਕ ਦਿਨ ਦੀ ਨਿਆਇਕ ਹਿਰਾਸਤ ''ਚ ਰਹਿਣਗੇ ਹੇਮੰਤ ਸੋਰੇਨ

ਰਾਂਚੀ (ਭਾਸ਼ਾ)- ਮਨੀ ਲਾਂਡਰਿੰਗ ਰੋਕੂ ਐਕਟ (ਪੀ.ਐੱਮ.ਐੱਲ.ਏ.) ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫ਼ਤਾਰ ਕੀਤੇ ਗਏ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵੀਰਵਾਰ ਨੂੰ ਇਕ ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਈ.ਡੀ. ਨੇ ਸੋਰੇਨ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ। ਅਦਾਲਤ ਨੇ ਆਪਣਾ ਆਦੇਸ਼ ਸ਼ੁੱਕਰਵਾਰ ਲਈ ਸੁਰੱਖਿਅਤ ਰੱਖ ਲਿਆ। ਵਕੀਲਾਂ ਨੇ ਦੱਸਿਆ ਕਿ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਕਾਰਜਕਾਰੀ ਪ੍ਰਧਾਨ ਨੂੰ ਇਕ ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਸੋਰੇਨ ਵਲੋਂ ਪੇਸ਼ ਹੋਏ ਐਡਵੋਕੇਟ ਰਾਜੀਵ ਰੰਜਨ ਨੇ ਅਦਾਲਤ ਦੇ ਬਾਹਰ ਦੱਸਿਆ ਕਿ ਜੇਐੱਮਐੱਮ ਆਗੂ ਨੂੰ ਹੁਕਮ ਜਾਰੀ ਹੋਣ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਝਾਰਖੰਡ ਦੇ ਸਾਬਕਾ CM ਸੋਰੇਨ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਭਲਕੇ ਹੋਵੇਗੀ ਸੁਣਵਾਈ

ਉਨ੍ਹਾਂ ਕਿਹਾ,''ਪੂਰਾ ਮਾਮਲਾ ਗਲਤ ਮੰਸ਼ਾ ਤੋਂ ਪ੍ਰੇਰਿਤ ਹੈ। ਇਹ ਸਰਕਾਰ ਸੁੱਟਣ ਦੀ ਸਾਜਿਸ਼ ਹੈ। ਪੂਰੀ ਕਾਰਵਾਈ 'ਚ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਉਦੋਂ ਕੀਤੀ ਗਈ ਜਦੋਂ ਉਨ੍ਹਾਂ ਦਾ ਬਿਆਨ ਦਰਜ ਕਰਨ ਦੀ ਕਾਰਵਾਈ ਜਾਰੀ ਸੀ, ਜੋ ਗੈਰ-ਕਾਨੂੰਨੀ ਹੈ।'' ਹੇਮੰਤ ਸੋਰੇਨ ਨੂੰ ਬੁੱਧਵਾਰ ਰਾਤ ਇੱਥੇ ਮਨੀ ਲਾਂਡਰਿੰਗ ਮਾਮਲੇ 'ਚ 7 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਈ.ਡੀ. ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਝਾਮੁਮੋ ਨੇਤਾ ਨੂੰ ਇੱਥੇ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਲਿਜਾਇਆ ਗਿਆ। ਜੇਲ੍ਹ ਲਿਜਾਉਣ ਲਈ ਜਿਵੇਂ ਹੀ ਸਾਬਕਾ ਮੁੱਖ ਮੰਤਰੀ ਨੂੰ ਅਦਾਲਤ ਦੇ ਬਾਹਰ ਲਿਆਂਦਾ ਗਿਆ, ਉਨ੍ਹਾਂ ਦੇ ਸਮਰਥਕਾਂ ਨੇ 'ਹੇਮੰਤ ਸੋਰੇਨ ਜ਼ਿੰਦਾਬਾਦ' ਦੇ ਨਾਅਰੇ ਲਗਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News