10 ਸਾਲ ਪੁਰਾਣੇ ਮਾਮਲੇ ''ਚ ਅਦਾਲਤ ਨੇ 101 ਲੋਕਾਂ ਨੂੰ ਸੁਣਾਈ ਉਮਰ ਕੈਦ
Saturday, Oct 26, 2024 - 12:37 PM (IST)
ਕੋਪੱਲ (ਭਾਸ਼ਾ)- ਇਕ ਅਦਾਲਤ ਨੇ ਦਲਿਤ ਭਾਈਚਾਰੇ ਦੀ ਬਸਤੀ ’ਚ ਅੱਗ ਲਗਾਉਣ ਦੇ ਮਾਮਲੇ ’ਚ 101 ਵਿਅਕਤੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੂੰ ਹਾਲ ਹੀ ’ਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਵੀਰਵਾਰ ਨੂੰ ਅਦਾਲਤ ਨੇ ਸਜ਼ਾ ਸੁਣਾਈ। ਇਹ ਸਜ਼ਾ ਕਰਨਾਟਕ ਦੇ ਕੋਪੱਲ ਜ਼ਿਲ੍ਹੇ ਦੀ ਇਕ ਅਦਾਲਤ ਵਲੋਂ ਸੁਣਾਈ ਗਈ। ਜਾਤ ਆਧਾਰਿਤ ਹਿੰਸਾ ਨਾਲ ਜੁੜਿਆ ਇਹ ਮਾਮਲਾ 28 ਅਗਸਤ 2014 ਨੂੰ ਗੰਗਾਵਤੀ ਤਾਲੁਕਾ ਦੇ ਮਾਰਕੁੰਬੀ ਪਿੰਡ ਦਾ ਹੈ।
ਦੋਸ਼ੀਆਂ ਨੇ ਦਲਿਤ ਭਾਈਚਾਰੇ ਦੇ ਲੋਕਾਂ ਦੇ ਘਰਾਂ ’ਚ ਅੱਗ ਲਗਾ ਦਿੱਤੀ ਸੀ। ਦਲਿਤਾਂ ਨੂੰ ਨਾਈ ਦੀ ਦੁਕਾਨ ਅਤੇ ਢਾਬਿਆਂ ’ਚ ਦਾਖਲ ਹੋਣ ਤੋਂ ਮਨ੍ਹਾ ਕਰਨ ਨੂੰ ਲੈ ਕੇ ਝੜਪ ਸ਼ੁਰੂ ਹੋਈ ਸੀ। ਇਸ ਘਟਨਾ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ’ਚ ਵਿਸ਼ਾਲ ਰੋਸ ਪ੍ਰਦਰਸ਼ਨ ਹੋਏ। ਇਸਤਗਾਸਾ ਮੁਤਾਬਿਕ ਇਸ ਮਾਮਲੇ ’ਚ 117 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ ’ਚੋਂ 16 ਦੀ ਸੁਣਵਾਈ ਦੌਰਾਨ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8