20 ਸਾਲ ਪੁਰਾਣੇ ''ਬੇਬੀ ਪਾਰਕਰ'' ਮਾਮਲੇ ਚ ਔਰਤ ਗ੍ਰਿਫ਼ਤਾਰ

Friday, Feb 27, 2026 - 12:57 PM (IST)

20 ਸਾਲ ਪੁਰਾਣੇ ''ਬੇਬੀ ਪਾਰਕਰ'' ਮਾਮਲੇ ਚ ਔਰਤ ਗ੍ਰਿਫ਼ਤਾਰ

ਵੈਨਕੂਵਰ (ਮਲਕੀਤ ਸਿੰਘ) – ਓਨਟਾਰਿਓ ਦੇ ਬ੍ਰੈਂਟਫੋਰਡ ਸ਼ਹਿਰ ਵਿੱਚ 2005 ਵਿੱਚ ਟ੍ਰੇਲ ਨੇੜੇ ਮਿਲੇ ਨਵਜਾਤ ਬੱਚੇ ਦੀ ਲਾਸ਼ ਦੇ ਮਾਮਲੇ ਵਿੱਚ ਦੋ ਦਹਾਕਿਆਂ ਬਾਅਦ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਦਰਜ ਕੀਤੇ ਹਨ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੀ ਗਈ 39 ਸਾਲਾ ਮਹਿਲਾ ਨੂੰ ਬੱਚੇ ਦੀ ਮਾਂ ਮੰਨਿਆ ਜਾ ਰਿਹਾ ਹੈ।

ਪੜ੍ਹੋ ਇਹ ਖ਼ਾਸ ਖ਼ਬਰ-ਅਫਗਾਨਿਸਤਾਨ ਖ਼ਿਲਾਫ ਪਾਕਿਸਤਾਨ ਦੀ ਜਵਾਬੀ ਕਾਰਵਾਈ, 130 ਤੋਂ ਵੱਧ ਲੜਾਕਿਆਂ ਨੂੰ ਮਾਰਨ ਦਾ ਦਾਅਵਾ

ਇਹ ਮਾਮਲਾ, ਜਿਸਨੂੰ “ਬੇਬੀ ਪਾਰਕਰ” ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ, 28 ਜੁਲਾਈ 2005 ਨੂੰ ਸਾਹਮਣੇ ਆਇਆ ਸੀ ਜਦੋਂ ਇੱਕ ਨਵਜਾਤ ਬੱਚੇ ਦੀ ਲਾਸ਼ ਬ੍ਰੈਂਟਫੋਰਡ ਦੇ ਇੱਕ ਟ੍ਰੇਲ ਨੇੜੇ ਮਿਲੀ ਸੀ। ਇਸ ਘਟਨਾ ਨੇ ਉਸ ਸਮੇਂ ਪੂਰੇ ਇਲਾਕੇ ਨੂੰ ਹਿਲਾ ਦਿੱਤਾ ਸੀ ਅਤੇ ਪੁਲਿਸ ਵੱਲੋਂ ਵਿਆਪਕ ਜਾਂਚ ਕੀਤੀ ਗਈ ਸੀ।

ਪੜ੍ਹੋ ਇਹ ਖ਼ਾਸ ਖ਼ਬਰ-ਖੁਸ਼ਖ਼ਬਰੀ: ਏਅਰਏਸ਼ੀਆ 28 ਮਾਰਚ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਰੋਜ਼ਾਨਾ ਭਰੇਗੀ ਉਡਾਣਾਂ

ਪੁਲਿਸ ਨੇ ਦੱਸਿਆ ਕਿ ਤਾਜ਼ਾ ਡੀਐਨਏ ਜਾਂਚ ਅਤੇ ਅਧੁਨਿਕ ਤਕਨੀਕੀ ਸਹਾਇਤਾ ਨਾਲ ਮਾਮਲੇ ਵਿੱਚ ਨਵੀਂ ਸਫਲਤਾ ਮਿਲੀ ਹੈ ਜਾਂਚ ਅਧਿਕਾਰੀਆਂ ਨੇ ਵੀਰਵਾਰ ਨੂੰ ਗ੍ਰਿਫ਼ਤਾਰੀ ਕਰਦੇ ਹੋਏ ਮਹਿਲਾ ’ਤੇ ਬੱਚੇ ਦੀ ਲਾਸ਼ ਨਾਲ ਬੇਅਦਬੀ ਕਰਨ ਸਬੰਧੀ ਦੋਸ਼ ਲਗਾਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਹਾਲੇ ਵੀ ਜਾਰੀ ਹੈ ਅਤੇ ਅਦਾਲਤੀ ਕਾਰਵਾਈ ਦੇ ਮੱਦੇਨਜ਼ਰ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ 


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Vandana

Content Editor

Related News