ਸੂਰਤ ’ਚ 39 ਲੱਖ ਦੀ ਕੋਕੀਨ ਨਾਲ ਜੋੜਾ ਗ੍ਰਿਫ਼ਤਾਰ

06/27/2022 3:13:09 PM

ਸੂਰਤ– ਗੁਜਰਾਤ ਦੇ ਸੂਰਤ ਸ਼ਹਿਰ ਦੇ ਪੂਣਾ ਖੇਤਰ ’ਚ 39 ਲੱਖ ਰੁਪਏ ਤੋਂ ਵੱਧ ਕੋਕੀਨ ਨਾਲ ਇਕ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਵੜੋਦਰਾ-ਸੂਰਤ ਹਾਈਵੇਅ ’ਤੇ ਨਿਯੋਲ ਚੈਕ ਪੋਸਟ ਸਾਬਰ ਗਾਮ ਤਿੰਨ ਰਾਹ ਦੇ ਨੇੜੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ. ਓ. ਜੀ.) ਦੀ ਟੀਮ ਨੇ ਇਕ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ ਉਸ ’ਚੋਂ 39 ਗ੍ਰਾਮ 100 ਮਿਲੀਗ੍ਰਾਮ ਕੋਕੀਨ ਜ਼ਬਤ ਕਰ ਕੇ ਇਕ ਜੋੜੇ ਨੂੰ ਫੜ ਲਿਆ ਗਿਆ।

ਜ਼ਬਤ ਕੋਕੀਨ ਦੀ ਕੀਮਤ 39,10,000 ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਜੋੜੇ ਦੀ ਪਛਾਣ ਮੁੰਬਈ ਵਾਸੀ ਇਬਰਾਹਿਮ ਓਡੀਆ ਅਤੇ ਉਸ ਦੀ ਪਤਨੀ ਤਨਵੀਰ ਦੇ ਰੂਪ ’ਚ ਹੋਈ ਹੈ। ਪੁੱਛ-ਗਿੱਛ ’ਚ ਉਨ੍ਹਾਂ ਨੇ ਦੱਸਿਆ ਕਿ ਉਹ ਮੁੰਬਈ ’ਚ ਇਕ ਨਾਈਜੀਰੀਅਨ ਨਾਗਰਿਕ ਡਨਹੀਲ ਤੋਂ ਇਹ ਡਰੱਗ ਲੈ ਕੇ ਸੂਰਤ ਦੇ ਰਾਂਦੇਰ ਵਾਸੀ ਡਰੱਗ ਕਾਰੋਬਾਰੀ ਨੂੰ ਦੇਣ ਆ ਰਹੇ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Tanu

Content Editor

Related News