ਭਾਰਤ ਦੀ ਪਹਿਲੀ 'ਅੰਡਰਵਾਟਰ ਟਰੇਨ', PM ਮੋਦੀ ਅੱਜ ਵਿਖਾਉਣਗੇ ਹਰੀ ਝੰਡੀ

Wednesday, Mar 06, 2024 - 09:47 AM (IST)

ਭਾਰਤ ਦੀ ਪਹਿਲੀ 'ਅੰਡਰਵਾਟਰ ਟਰੇਨ', PM ਮੋਦੀ ਅੱਜ ਵਿਖਾਉਣਗੇ ਹਰੀ ਝੰਡੀ

ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ ਕਿ ਅੱਜ ਕੋਲਕਾਤਾ 'ਚ ਹਾਵੜਾ ਮੈਦਾਨ ਅਤੇ ਐਸਪਲੇਨੇਡ ਵਿਚਕਾਰ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਇਸ ਦੇ ਨਾਲ ਹੀ ਭਾਰਤ 'ਚ ਨਦੀ ਦੇ ਹੇਠਾਂ ਬਣੀ ਪਹਿਲੀ ਸੁਰੰਗ ਵੀ ਆਵਾਜਾਈ ਲਈ ਖੁੱਲ੍ਹ ਜਾਵੇਗੀ। ਦੋ ਸਟੇਸ਼ਨਾਂ- ਹਾਵੜਾ ਮੈਦਾਨ ਅਤੇ ਐਸਪਲੇਨੇਡ ਵਿਚਕਾਰ ਸੁਰੰਗ ਦੀ ਕੁੱਲ ਲੰਬਾਈ 4.8 ਕਿਲੋਮੀਟਰ ਹੈ। ਇਸ 'ਚ 1.2 ਕਿਲੋਮੀਟਰ ਦੀ ਸੁਰੰਗ ਹੁਗਲੀ ਨਦੀ 'ਚ 30 ਮੀਟਰ ਹੇਠਾਂ ਸਥਿਤ ਹੈ, ਜੋ ਇਸ ਨੂੰ 'ਕਿਸੇ ਵੀ ਵੱਡੀ ਨਦੀ ਦੇ ਹੇਠਾਂ ਦੇਸ਼ ਦੀ ਪਹਿਲੀ ਆਵਾਜਾਈ ਸੁਰੰਗ' ਬਣਾਉਂਦੀ ਹੈ।

ਇਹ ਵੀ ਪੜ੍ਹੋ-  CM ਦਾ ਐਲਾਨ, ਜਲਦੀ ਹੀ ਔਰਤਾਂ ਨੂੰ ਮਿਲਣਗੇ 1000 ਰੁਪਏ

ਇਸ ਤੋਂ ਇਲਾਵਾ ਹੁਗਲੀ ਨਦੀ ਦੇ ਹੇਠਾਂ ਸਥਾਪਿਤ ਹਾਵੜਾ ਮੈਟਰੋ ਸਟੇਸ਼ਨ, ਦੇਸ਼ ਦਾ ਸਭ ਤੋਂ ਡੂੰਘਾਈ 'ਚ ਸਥਿਤ ਵੀ ਸਟੇਸ਼ਨ ਹੋਵੇਗਾ। ਇਹ ਸੁਰੰਗ ਪੂਰਬੀ-ਪੱਛਮੀ ਮੈਟਰੋ ਕੋਰੀਡੋਰ ਪ੍ਰਾਜੈਕਟ ਦਾ ਹਿੱਸਾ ਹੈ। ਇਸ ਕੋਰੀਡੋਰ ਵਿਚ ਮੌਜੂਦਾ ਸਮੇਂ ਵਿਚ ਸਾਲਟ ਲੇਕ ਸੈਕਟਰ-5 ਤੋਂ ਸਿਆਲਦਾਹ ਤੱਕ ਦਾ ਹਿੱਸਾ ਇਸ ਸਮੇਂ ਇਸ ਕੋਰੀਡੋਰ ਵਿਚ ਵਪਾਰਕ ਰੂਪ ਨਾਲ ਪਰਿਚਾਲਣ ਵਿਚ ਹੈ। ਮੈਟਰੋ ਰੇਲ ਮੁਤਾਬਕ ਇਸ ਕੋਰੀਡੋਰ ਦੀ ਪਛਾਣ 1971 ਵਿਚ ਸ਼ਹਿਰ ਦੇ ਮਾਸਟਰ ਪਲਾਨ ਵਿਚ ਕੀਤੀ ਗਈ ਸੀ। ਮੈਟਰੋ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੌਸ਼ਿਕ ਮਿੱਤਰਾ ਨੇ ਕਿਹਾ ਕਿ ਹਾਵੜਾ ਅਤੇ ਕੋਲਕਾਤਾ ਪੱਛਮੀ ਬੰਗਾਲ ਦੇ ਦੋ ਸਦੀਆਂ ਪੁਰਾਣੇ ਇਤਿਹਾਸਕ ਸ਼ਹਿਰ ਹਨ ਅਤੇ ਇਹ ਸੁਰੰਗ ਹੁਗਲੀ ਨਦੀ ਦੇ ਹੇਠਾਂ ਇਨ੍ਹਾਂ ਦੋਵਾਂ ਸ਼ਹਿਰਾਂ ਨੂੰ ਜੋੜੇਗੀ।

ਇਹ ਵੀ ਪੜ੍ਹੋ-  ਜਾਣੋ ਕੀ ਹੁੰਦੀ ਹੈ Dry Ice ਜਿਸ ਨੂੰ ਖਾ ਕੇ ਹਸਪਤਾਲ ਪਹੁੰਚੇ ਲੋਕ, ਮੂੰਹ 'ਚੋਂ ਨਿਕਲਣ ਲੱਗਾ ਸੀ ਖੂਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News