ਆਟੋ ਡਰਾਈਵਰ ਜੋ ਬਣ ਗਿਆ ਦੇਸ਼ ਦਾ ਸਭ ਤੋਂ ਵੱਡਾ ‘ਕਾਰ ਚੋਰ’, 27 ਸਾਲਾਂ ’ਚ ਚੋਰੀ ਕੀਤੀਆਂ 5000 ਕਾਰਾਂ

Tuesday, Sep 06, 2022 - 11:58 AM (IST)

ਨਵੀਂ ਦਿੱਲੀ– ਦਿੱਲੀ ਪੁਲਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 5000 ਤੋਂ ਵੱਧ ਕਾਰਾਂ ਚੋਰੀ ਕਰਨ ਦੇ ਦੋਸ਼ੀ ਅਤੇ ਭਾਰਤ ਦੇ ਸਭ ਤੋਂ ਵੱਡੇ ਕਾਰ ਚੋਰ ਅਨਿਲ ਚੌਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦਾ ਦਾਅਵਾ ਹੈ ਕਿ ਉਹ ਦੇਸ਼ ਦਾ ਸਭ ਤੋਂ ਵੱਡਾ ਕਾਰ ਚੋਰ ਹੈ ਅਤੇ ਉਸ ਨੇ 27 ਸਾਲਾਂ ’ਚ 5000 ਤੋਂ ਵਧੇਰੇ ਕਾਰਾਂ ਚੋਰੀ ਕੀਤੀਆਂ ਹਨ। ਪੁਲਸ ਮੁਤਾਬਕ ਅਨਿਲ ਕਾਰਾਂ ਚੋਰੀ ਕਰ ਕੇ ਜੰਮੂ-ਕਸ਼ਮੀਰ, ਨੇਪਾਲ ਅਤੇ ਉੱਤਰੀ-ਪਰੂਬੀ ਸੂਬਿਆਂ ’ਚ ਵੇਚਦਾ ਸੀ, ਉਹ ਵੀ ਫਰਜ਼ੀ ਦਸਤਾਵੇਜ਼ ਦੇ ਆਧਾਰ ’ਤੇ।  ਅਨਿਲ ਹੁਣ ਦਿੱਲੀ ਦੀ ਸੈਂਟਰਲ ਜ਼ਿਲ੍ਹਾ ਪੁਲਸ ਦੀ ਸਪੈਸ਼ਲ ਸੈਲ ਦੀ ਗ੍ਰਿਫਤ ’ਚ ਹੈ। ਪੁਲਸ ਨੇ ਉਸ ਨੂੰ ਅਸਾਮ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਅਨਿਲ ਦੀਆਂ ਦਿੱਲੀ, ਮੁੰਬਈ ਅਤੇ ਨਾਰਥ-ਈਸਟ ’ਚ ਕਈ ਜਾਇਦਾਦਾਂ ਹਨ। ਉਸ ਦਾ ਲਾਈਫ਼ ਸਟਾਈਲ ਲਗਜ਼ਰੀ ਹੈ।

ਇਹ ਵੀ ਪੜ੍ਹੋੋ- ਧੀ ਤੋਂ ਵੱਧ ਨੰਬਰ ਲੈਣ 'ਤੇ ਔਰਤ ਨੇ ਸਹਿਪਾਠੀ ਵਿਦਿਆਰਥੀ ਨੂੰ ਜ਼ਹਿਰ ਦੇ ਕੇ ਮਾਰਿਆ, ਕਰਦੀ ਸੀ ਈਰਖਾ

1995 ਤੋਂ ਕਰ ਰਿਹਾ ਕਾਰਾਂ ਚੋਰੀ-

ਪੁਲਸ ਮੁਤਾਬਕ ਦੋਸ਼ੀ ਅਨਿਲ ਚੌਹਾਨ ਅਪਰਾਧ ਦੀ ਦੁਨੀਆ ’ਚ ਵੀ ਸ਼ਾਮਲ ਹੈ। ਕਾਰਾਂ ਚੋਰੀ ਕਰਨ ਤੋਂ ਇਲਾਵਾ ਉਹ ਕਤਲ, ਆਮਰਡ ਐਕਟ ਅਤੇ ਤਸਕਰੀ ਦੇ 180 ਮਾਮਲਿਆਂ ’ਚ ਸ਼ਾਮਲ ਰਿਹਾ ਹੈ। 1990 ’ਚ ਉਹ ਦਿੱਲੀ ਦੇ ਖਾਨਪੁਰ ਇਲਾਕੇ ’ਚ ਰਹਿੰਦਾ ਸੀ ਅਤੇ ਆਟੋ ਚਲਾਉਂਦਾ ਸੀ। ਉਹ ਸਾਲ 1995 ਤੋਂ ਹੀ ਕਾਰਾਂ ਦੀ ਚੋਰੀ ਕਰ ਰਿਹਾ ਹੈ। ਫਿਰ ਉਹ ਅਪਰਾਧ ਦੀ ਦੁਨੀਆ ’ਚ ਆਇਆ ਤਾਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਹਾਲ ਦੇ ਦਿਨਾਂ ’ਚ ਉਹ ਹਥਿਆਰਾਂ ਦੀ ਤਸਕਰੀ ਵੀ ਕਰ ਰਿਹਾ ਸੀ। ਅਨਿਲ ਨੇ ਫ਼ਿਲਹਾਲ ਆਸਾਮ ’ਚ ਆਪਣਾ ਟਿਕਾਣਾ ਬਣਾਇਆ ਹੋਇਆ ਸੀ।

ਇਹ ਵੀ ਪੜ੍ਹੋੋ-  ਗੁਜਰਾਤ ’ਚ ਬੋਲੇ ਰਾਹੁਲ- ਇੱਥੇ ਕਾਂਗਰਸ ਸੱਤਾ ’ਚ ਆਈ ਤਾਂ 500 ਰੁਪਏ ’ਚ ਦੇਵਾਂਗੇ LPG ਸਿਲੰਡਰ

5 ਸਾਲ ਜੇਲ੍ਹ ’ਚ ਵੀ ਰਿਹ ਚੁੱਕਾ ਸ਼ਾਤਿਰ ਚੋਰ

ਚੋਰ ਅਨਿਲ ਖ਼ਿਲਾਫ ਕਈ ਸੂਬਿਆਂ ’ਚ ਵੱਖ-ਵੱਖ ਤਰ੍ਹਾਂ ਦੇ ਅਪਰਾਧਕ ਮਾਮਲਿਆਂ ’ਚ 180 FIR ਦਰਜ ਹਨ। ਅਨਿਲ ਦੀਆਂ ਤਿੰਨ ਪਤਨੀਆਂ ਅਤੇ 7 ਬੱਚੇ ਹਨ। ਇਹ ਸ਼ਾਤਿਰ ਚੋਰ 27 ਸਾਲਾਂ ’ਚ ਕਈ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ। 2015 ’ਚ ਇਸ ਨੇ ਇਕ ਕਾਂਗਰਸ ਵਿਧਾਇਕ ਦੀ ਕਾਰ ਚੋਰੀ ਕਰ ਕੇ ਵੇਚ ਦਿੱਤੀ ਸੀ, ਜਿਸ ਤੋਂ ਬਾਅਦ ਉਹ 5 ਸਾਲ ਜੇਲ੍ਹ ’ਚ ਰਿਹਾ ਸੀ। ਸਾਲ 2020 ’ਚ ਇਹ ਰਿਹਾਅ ਹੋ ਗਿਆ। 

ਹਥਿਆਰਾਂ ਦੀ ਤਸਕਰੀ ’ਚ ਵੀ ਹੈ ਸਰਗਰਮ

ਹਾਲ ਦੀ ਦਿਨਾਂ ’ਚ ਅਨਿਲ ਕਾਰਾਂ ਦੀ ਚੋਰੀ ਮਗਰੋਂ ਹੁਣ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ। ਅਨਿਲ ਦੀ ਗ੍ਰਿਫ਼ਤਾਰੀ ਦੌਰਾਨ ਉਸ ਕੋਲੋਂ 6 ਦੇਸੀ ਬੰਦੂਕਾਂ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਉਹ ਹਥਿਆਰਾਂ ਦੀ ਤਸਕਰੀ ਕਿਸ ਨਾਲ ਕਰ ਰਿਹਾ ਸੀ ਕੀ ਦੇਸ਼ ਵਿਰੋਧੀ ਤਾਕਤਾਂ ਨਾਲ ਉਸ ਦਾ ਕੋਈ ਸਬੰਧ ਤਾਂ ਨਹੀਂ।

ਇਹ ਵੀ ਪੜ੍ਹੋ- ਹਨੂੰਮਾਨ ਦੇ ਭੇਸ 'ਚ ਨੱਚਦੇ ਹੋਏ ਨੌਜਵਾਨ ਦੀ ਸਟੇਜ 'ਤੇ ਹੀ ਹੋਈ ਮੌਤ, ਲੋਕ ਸਮਝਦੇ ਰਹੇ ਐਕਟਿੰਗ


Tanu

Content Editor

Related News