5 ਹਜ਼ਾਰ ਸਾਲਾਂ ਤੋਂ ਭਾਰਤ ਧਰਮ ਨਿਰਪੱਖ ਰਾਸ਼ਟਰ, ਮਨੁੱਖੀ ਵਿਵਹਾਰ ਦੀ ਸਭ ਤੋਂ ਵਧੀਆ ਉਦਾਹਰਣ : ਭਾਗਵਤ
Thursday, Oct 12, 2023 - 05:02 PM (IST)
ਨਵੀਂ ਦਿੱਲੀ- ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 5 ਹਜ਼ਾਰ ਸਾਲਾਂ ਤੋਂ ਧਰਮ ਨਿਰਪੱਖ ਰਾਸ਼ਟਰ ਰਿਹਾ ਹੈ ਅਤੇ ਦੁਨੀਆ ਦੇ ਸਾਹਮਣੇ ਮਨੁੱਖੀ ਵਿਵਹਾਰ ਦੀ ਸਭ ਤੋਂ ਵਧੀਆ ਉਦਾਹਰਣ ਹੈ। ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਰਹਿਣ ਦਾ ਸੱਦਾ ਦਿੱਤਾ। ਆਰ.ਐੱਸ.ਐੱਸ. ਦੇ ਸੀਨੀਅਰ ਅਹੁਦੇਦਾਰ ਰੰਗਾ ਹਰੀ ਵੱਲੋਂ ਲਿਖੀ ਪੁਸਤਕ ‘ਪ੍ਰਿਥਵੀ ਸੁਕਤ- ਐਨ ਓਡ ਟੂ ਮਦਰ ਅਰਥ’ ਦੇ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਲੋਕਾਂ ਨੂੰ ਆਪਣੀ ਜ਼ਮੀਨ ਪ੍ਰਤੀ ਸ਼ਰਧਾ, ਪਿਆਰ ਅਤੇ ਸਮਰਪਣ ਰੱਖਣ ਦੀ ਅਪੀਲ ਕੀਤੀ।
ਸੰਘ ਮੁਖੀ ਨੇ ਕਿਹਾ ਕਿ ਸਾਡੀ ਰਾਸ਼ਟਰੀ ਏਕਤਾ ਦਾ ਇਕ ਜ਼ਰੂਰੀ ਘਟਕ। ਸਾਡੀ 5,000 ਸਾਲ ਪੁਰਾਣੀ ਸੰਸਕ੍ਰਿਤੀ ਧਰਮਨਿਰਪੱਖ ਹੈ। ਸਾਰੇ ਤੱਤ ਗਿਆਨ ਵਿਚ, ਇਹ ਹੀ ਸਿੱਟਾ ਹੈ। ਪੂਰੀ ਦੁਨੀਆ ਇਕ ਪਰਿਵਾਰ ਹੈ, ਇਹ ਸਾਡੀ ਭਾਵਨਾ ਹੈ। ਇਹ ਕੋਈ ਸਿਧਾਂਤ ਨਹੀਂ ਹੈ। ਇਸ ਨੂੰ ਜਾਣੋ, ਮਹਿਸੂਸ ਕਰੋ ਅਤੇ ਫਿਰ ਉਸ ਦੇ ਮੁਤਾਬਕ ਵਿਵਹਾਰ ਕਰੋ।
ਭਾਗਵਤ ਨੇ ਕਿਹਾ ਕਿ ਦੇਸ਼ ਵਿਚ ਬਹੁਤ ਵਿਭਿੰਨਤਾ ਹੈ। ਇਕ-ਦੂਜੇ ਨਾਲ ਨਾ ਲੜੋ। ਆਪਣੇ ਦੇਸ਼ ਨੂੰ ਦੁਨੀਆ ਨੂੰ ਇਹ ਸਿਖਾਉਣ ਦੇ ਯੋਗ ਬਣਾਓ ਕਿ ਅਸੀਂ ਇਕ ਹਾਂ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਹੋਂਦ ਦਾ ਇਕੋ-ਇਕ ਉਦੇਸ਼ ਹੈ। ਭਾਗਵਤ ਨੇ ਕਿਹਾ ਕਿ ਸੰਤਾਂ ਨੇ ਵਿਸ਼ਵ ਦੀ ਭਲਾਈ ਲਈ 'ਭਾਰਤ' ਦੀ ਸਿਰਜਣਾ ਕੀਤੀ। ਉਨ੍ਹਾਂ ਨੇ ਇਕ ਸਮਾਜ ਦੀ ਸਿਰਜਣਾ ਕੀਤੀ, ਜਿਸ ਨੇ ਆਪਣੇ ਗਿਆਨ ਨੂੰ ਦੇਸ਼ ਦੇ ਆਖਰੀ ਵਿਅਕਤੀ ਤੱਕ ਪਹੁੰਚਾਇਆ।
ਸੰਘ ਮੁਖੀ ਨੇ ਕਿਹਾ ਕਿ ਉਹ ਸਿਰਫ਼ ਇਕ ਸੰਨਿਆਸੀ ਨਹੀਂ ਸਨ। ਉਹ ਆਪਣੇ ਪਰਿਵਾਰਾਂ ਨਾਲ ਖਾਨਾਬਦੋਸ਼ ਜੀਵਨ ਬਤੀਤ ਕਰਦੇ ਸਨ। ਇਹ ਸਾਰੇ ਅੱਜ ਵੀ ਖਾਨਾਬਦੋਸ਼ ਹਨ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਅਪਰਾਧੀ ਕਬੀਲਾ ਘੋਸ਼ਿਤ ਕੀਤਾ ਸੀ। ਮੋਹਨ ਭਾਗਵਤ ਨੇ ਕਿਹਾ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ ਨੇ ਜੀ-20 ਨੂੰ ਬਦਲ ਦਿੱਤਾ, ਜੋ ਮੁੱਖ ਤੌਰ 'ਤੇ ਆਰਥਿਕ ਮੁੱਦਿਆਂ 'ਤੇ ਵਿਚਾਰ ਕਰਨ ਦਾ ਇਕ ਮੰਚ ਹੈ, ਜੋ ਮਨੁੱਖਤਾ ਬਾਰੇ ਸੋਚਦਾ ਹੈ।