ਬੇਕਾਬੂ ਹੋਇਆ ਕੋਰੋਨਾ, ਦੇਸ਼ ''ਚ ਲਗਾਤਾਰ ਦੂਜੇ ਦਿਨ ਸਵਾ ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ

Friday, Apr 09, 2021 - 10:31 AM (IST)

ਬੇਕਾਬੂ ਹੋਇਆ ਕੋਰੋਨਾ, ਦੇਸ਼ ''ਚ ਲਗਾਤਾਰ ਦੂਜੇ ਦਿਨ ਸਵਾ ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਲਾਗ਼ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਲਗਾਤਾਰ ਦੂਜੇ ਦਿਨ ਵੀ ਨਵੇਂ ਮਾਮਲਿਆਂ ਦੀ ਗਿਣਤੀ ਸਵਾ ਲੱਖ ਦੇ ਪਾਰ ਰਹੀ ਅਤੇ ਪਿਛਲੇ 24 ਘੰਟਿਆਂ ਦੌਰਾਨ 69,289 ਸਰਗਰਮ ਮਾਮਲੇ ਵੱਧ ਕੇ 9,79,608 ਪਹੁੰਚ ਗਏ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਇਸ ਵਿਚ ਦੇਸ਼ 'ਚ 1,31,968 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਇਕ ਕਰੋੜ 30 ਲੱਖ 60 ਹਜ਼ਾਰ 542 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 61,899 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨੂੰ ਮਿਲਾ ਕੇ ਹੁਣ ਤੱਕ 1,19,13,292 ਮਰੀਜ਼ ਕੋਰੋਨਾ ਤੋਂ ਠੀਕ ਵੀ ਹੋ ਚੁਕੇ ਹਨ। ਸਰਗਰਮ ਮਾਮਲੇ 69,289 ਵੱਧ ਕੇ 9,79,608 ਹੋ ਗਏ ਹਨ। ਉੱਥੇ ਹੀ ਹੁਣ ਤੱਕ 9,43,34,262 ਲੋਕਾਂ ਦੀ ਟੀਕਾਕਰਨ ਹੋ ਚੁਕਿਆ ਹੈ। 

ਇਹ ਵੀ ਪੜ੍ਹੋ : ਵੈਕਸੀਨੇਸ਼ਨ ਸਫਲ ਨਾ ਹੋਈ ਤਾਂ ਭਾਰਤ ਨੂੰ ਹੋਵੇਗਾ 58 ਲੱਖ ਕਰੋੜ ਰੁਪਏ ਦਾ ਨੁਕਸਾਨ

ਇਸੇ ਮਿਆਦ 'ਚ 780 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,67,642 ਹੋ ਗਈ ਹੈ। ਦੇਸ਼ 'ਚ ਰਿਕਵਰੀ ਦਰ ਘੱਟ ਕੇ 91.22 ਫੀਸਦੀ ਅਤੇ ਸਰਗਰਮ ਮਾਮਲਿਆਂ ਦੀ ਦਰ ਵੱਧ ਕੇ 7.50 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਘੱਟ ਕੇ 1.28 ਫੀਸਦੀ ਰਹਿ ਗਈ ਹੈ। ਮਹਾਰਾਸ਼ਟਰ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਸਿਖ਼ਰ 'ਤੇ ਹੈ ਅਤੇ ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 19,780 ਵੱਧ ਕੇ 5,22,762 ਹੋ ਗਏ ਹਨ। ਇਸ ਦੌਰਾਨ ਸੂਬੇ 'ਚ 36,130 ਹੋਰ ਮਰੀਜ਼ ਸਿਹਤਯਾਬ ਹੋਏ, ਜਿਸ ਨੂੰ ਮਿਲਾ ਕੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 26,49,757 ਪਹੁੰਚ ਗਈ ਹੈ। ਜਦੋਂ ਕਿ 376 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 57028 ਹੋ ਗਿਆ ਹੈ।

ਇਹ ਵੀ ਪੜ੍ਹੋ : ਫਿਰ ਤਾਲਾਬੰਦੀ ਦਾ ਡਰ, ਦਿੱਲੀ ਅਤੇ ਪੁਣੇ ਤੋਂ ਵੱਡੀ ਗਿਣਤੀ ’ਚ ਘਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰ

ਨੋਟ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News