ਕੋਰੋਨਾ : ਪਿਛਲੇ 24 ਘੰਟਿਆਂ 'ਚ 6535 ਨਵੇਂ ਮਾਮਲੇ, ਮਰੀਜ਼ਾਂ ਦਾ ਅੰਕੜਾ 1.45 ਲੱਖ ਦੇ ਪਾਰ

05/26/2020 10:01:06 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਇਕ ਲੱਖ 45 ਹਜ਼ਾਰ ਪਾਰ ਕਰ ਗਿਆ ਹੈ। ਸਿਹਤ ਮਹਿਕਮਾ ਵਲੋਂ ਮੰਗਲਵਾਰ ਸਵੇਰੇ ਜਾਰੀ ਸੂਚਨਾਵਾਂ ਅਨੁਸਾਰ, ਹੁਣ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 1 ਲੱਖ 45 ਹਜ਼ਾਰ 380 ਹੈ, ਜਿਸ 'ਚੋਂ 4 ਹਜ਼ਾਰ 167 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 60 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੇਸ਼ 'ਚ ਕੋਰੋਨਾ 'ਚ ਕੋਰੋਨਾ ਦੇ 6 ਹਜ਼ਾਰ 535 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 146 ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲੇ ਦੇਸ਼ 'ਚ 80 ਹਜ਼ਾਰ ਤੋਂ ਵਧ ਸਰਗਰਮ ਮਾਮਲੇ ਹਨ। ਮਹਾਰਾਸ਼ਟਰ 'ਚ ਕੁੱਲ ਪੀੜਤਾਂ ਦਾ ਅੰਕੜਾ 52 ਹਜ਼ਰਾ 667 ਹੋ ਗਿਆ ਹੈ, ਜਿਸ 'ਚ 1695 ਦੀ ਮੌਤ ਹੋ ਚੁਕੀ ਹੈ।

ਉੱਥੇ ਹੀ ਤਾਮਿਲਨਾਡੂ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 17 ਹਜ਼ਾਰ ਪਾਰ ਕਰ ਗਈ ਹੈ ਅਤੇ ਇੱਥੇ ਹੁਣ ਤੱਕ 118 ਲੋਕ ਜਾਨ ਗਵਾ ਚੁਕੇ ਹਨ। ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ ਬਾਅਦ ਗੁਜਰਾਤ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 14 ਹਜ਼ਾਰ 460 ਹੋ ਗਈ ਹੈ, ਜਿਸ 'ਚ 888 ਦੀ ਮੌਤ ਹੋ ਚੁਕੀ ਹੈ।

ਦਿੱਲੀ 'ਚ ਵੀ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ 14 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਇੱਥੇ ਹੁਣ ਤੱਕ 276 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਇਨਫੈਕਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਰਾਜਸਥਾਨ 'ਚ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ 7300 ਹੈ, ਜਿਸ 'ਚ 167 ਲੋਕਾਂ ਦੀ ਮੌਤ ਹੋ ਚੁਕੀ ਹੈ।


DIsha

Content Editor

Related News