ਦੇਸ਼ ਦੀ ਪਹਿਲੀ ਛੱਤ ’ਤੇ ਲੱਗੇ ‘ਪੋਰਟੇਬਲ’ ਸੌਰ ਸਿਸਟਮ ਦਾ ਉਦਘਾਟਨ, ਜਾਣੋ ਖ਼ਾਸੀਅਤ

04/19/2022 5:12:04 PM

ਗਾਂਧੀਨਗਰ (ਭਾਸ਼ਾ)– ਗੁਜਰਾਤ ਦੇ ਗਾਂਧੀਨਗਰ ’ਚ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਕੰਪਲੈਕਸ ’ਚ ਛੱਤ ’ਤੇ ਲਾਈ ਗਈ ਸੌਰ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਹ ਦੇਸ਼ ਦੀ ਪਹਿਲੀ ‘ਪੋਰਟੇਬਲ’ ਯਾਨੀ ਕਿ ਆਸਾਨੀ ਨਾਲ ਕਿਤੇ ਵੀ ਲੈ ਕੇ ਜਾਣ ਵਾਲੀ ਪਹੁੰਚਯੋਗ ਛੱਤ ’ਤੇ ਲੱਗਾ ਸੌਰ ਪ੍ਰਾਜੈਕਟ ਹੈ, ਇਹ ਹੀ ਇਸ ਦੀ ਖ਼ਾਸੀਅਤ ਹੈ। ਅਧਿਕਾਰਤ ਬਿਆਨ ਮੁਤਾਬਕ ਮੰਦਰ ਕੰਪਲੈਕਸ ’ਚ 10 ਫੋਟੋ ਵੋਲਟਿਕ (ਪੀ. ਵੀ.) ਪੋਰਟ ਸਿਸਟਮ ਦੀ ਸਥਾਪਨਾ ਜਰਮਨ ਵਿਕਾਸ ਏਜੰਸੀ ਡਾਯਚੇ ਗੇਸੇਲਸ਼ਾਫਟ ਫਾਰ ਇੰਟਰਨੈਸ਼ਨਲ ਜੁਸਾਮੇਨਰਬੀਟ ਨੇ ਮਦਦ ਉਪਲੱਬਧ ਕਰਵਾਈ ਹੈ। ਇਹ ਸਿਸਟਮ ਪੂਰੇ ਦੇਸ਼ ’ਚ ਅਕਸ਼ੇ ਊਰਜਾ ਸ਼ਹਿਰਾਂ ਨੂੰ ਵਿਕਸਿਤ ਕਰਨ ਦੇ ਕੇਂਦਰੀ ਨਵੀਨ ਅਤੇ ਨਵੀਨੀਕਰਨ ਊਰਜਾ ਮੰਤਰਾਲਾ ਦੀ ਪਹਿਲ ਤਹਿਤ ਸਥਾਪਤ ਕੀਤਾ ਗਿਆ ਹੈ।

ਫੋਟੋ ਵੋਲਟਿਕ ਦਾ ਨਿਰਮਾਣ ਦਿੱਲੀ ਦੇ ਸਰਵੋਟੈਕ ਪਾਵਰ ਸਿਸਟਮ ਲਿਮਟਿਡ ਨੇ ਕੀਤਾ ਹੈ। ਕੰਪਨੀ ‘ਮੇਕ ਇਨ ਇੰਡੀਆ’ ਤਹਿਤ ਐੱਲ. ਈ. ਡੀ, ਆਕਸੀਜਨ ਕੰਸਨਟ੍ਰੇਟਰ ਅਤੇ ਈ. ਵੀ. ਚਾਰਜਿੰਗ ਯੰਤਰ ਵਰਗੇ ਉਤਪਾਦਾਂ ਦਾ ਨਿਰਮਾਣ ਕਰਦੀ ਹੈ। ਪੀ. ਵੀ. ਸਿਸਟਮ ਲਾਗਤ ਦੇ ਹਿਸਾਬ ਨਾਲ ਕਾਫੀ ਸਸਤਾ ਹੈ। ਇਸ ਦੇ ਰੱਖ-ਰਖਾਅ ਦੀ ਲਾਗਤ ਕਾਫੀ ਘੱਟ ਹੈ। ਇਹ 25 ਤੋਂ 30 ਸਾਲ ਤੱਕ ਚਲਦਾ ਹੈ ਅਤੇ ਇਸ ਨੂੰ ਆਸਾਨੀ ਨਾਲ ਸਥਾਪਤ ਕੀਤਾ ਜਾ ਸਕਦਾ ਹੈ ਅਤੇ ਇਹ ਭਾਰਤੀ ਜਲਵਾਯੂ ਦੇ ਹਿਸਾਬ ਨਾਲ ਪੂਰੀ ਤਰ੍ਹਾਂ ਉਪਯੁਕਤ ਹੈ। ਇਹ ਸੌਰ ਪਲਾਂਟ ਪੂਰੀ ਤਰ੍ਹਾਂ ਨਾਲ ਖ਼ੁਦ ਦੀ ਖਪਤ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਤੋਂ ਪੈਦਾ ਬਿਜਲੀ ਨੂੰ ਗਰਿੱਡ ’ਚ ਨਹੀਂ ਭੇਜਿਆ ਜਾਵੇਗਾ। 


Tanu

Content Editor

Related News