ਜਿਹੜੇ ਦੇਸ਼ ਨਹੀਂ ਚਾਹੁੰਦੇ ਕਿ ਭਾਰਤ ਤਰੱਕੀ ਕਰੇ, ਉਹ ਸਮਾਜ ਨੂੰ ਵੰਡਣ ਦੀ ਕਰ ਰਹੇ ਹਨ ਕੋਸ਼ਿਸ਼ : ਭਾਗਵਤ

Thursday, Jun 22, 2023 - 11:37 AM (IST)

ਜਿਹੜੇ ਦੇਸ਼ ਨਹੀਂ ਚਾਹੁੰਦੇ ਕਿ ਭਾਰਤ ਤਰੱਕੀ ਕਰੇ, ਉਹ ਸਮਾਜ ਨੂੰ ਵੰਡਣ ਦੀ ਕਰ ਰਹੇ ਹਨ ਕੋਸ਼ਿਸ਼ : ਭਾਗਵਤ

ਨਾਗਪੁਰ, (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਜਿਹੜੇ ਦੇਸ਼ ਭਾਰਤ ਦੀ ਤਰੱਕੀ ਨਹੀਂ ਚਾਹੁੰਦੇ, ਉਹ ਇੱਥੋਂ ਦੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।

ਨਾਗਪੁਰ ਦੇ ਜਗਨਨਾਥ ਮੰਦਰ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਰਾਕਸ਼ਸ਼ੀ ਸ਼ਕਤੀਆਂ ਭਾਰਤ ਦੀ ਤਰੱਕੀ ਦਾ ਵਿਰੋਧ ਕਰਦੀਆਂ ਹਨ । ਉਹ ਅੰਦਰੂਨੀ ਕਲੇਸ਼ ਨੂੰ ਭੜਕਾ ਕੇ ਸੰਕਟ ਪੈਦਾ ਕਰਨ ’ਤੇ ਤੁਲੀਆਂ ਹੋਈਆਂ ਹਨ।

ਭਾਗਵਤ ਨੇ ਇਕ-ਦੂਜੇ ਨਾਲ ਸਦਭਾਵਨਾ ਨਾਲ ਰਹਿਣ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਸੀਂ ਇਕਜੁੱਟ ਹਾਂ, ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਹਰਾ ਨਹੀਂ ਸਕਦੀ। ਇਹੀ ਕਾਰਨ ਹੈ ਕਿ ਉਹ ਸਾਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਦੇਸ਼ ਨਹੀਂ ਚਾਹੁੰਦੇ ਕਿ ਭਾਰਤ ਤਰੱਕੀ ਕਰੇ, ਉਹ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।


author

Rakesh

Content Editor

Related News