ਕੋਰੋਨਾ ਨਾਲ ਪੀੜਤ ਪੁੱਤਰ ਨੂੰ ਲੈ ਕੇ ਆਕਸੀਜਨ ਪਲਾਂਟ ਪਹੁੰਚੀ ਜਨਾਨੀ, ਵੀਡੀਓ ਵਾਇਰਲ

Friday, Apr 30, 2021 - 10:12 AM (IST)

ਕੋਰੋਨਾ ਨਾਲ ਪੀੜਤ ਪੁੱਤਰ ਨੂੰ ਲੈ ਕੇ ਆਕਸੀਜਨ ਪਲਾਂਟ ਪਹੁੰਚੀ ਜਨਾਨੀ, ਵੀਡੀਓ ਵਾਇਰਲ

ਨੋਇਡਾ- ਨੋਇਡਾ ਦੇ ਗੌਤਮਬੁੱਧ ਨਗਰ ਦੇ ਜਾਰਚਾ ਥਾਣਾ ਖੇਤਰ 'ਚ ਇਕ ਜਨਾਨੀ ਕੋਰੋਨਾ ਵਾਇਰਸ ਨਾਲ ਪੀੜਤ ਆਪਣੇ ਪੁੱਤਰ ਨੂੰ ਲੈ ਕੇ ਇਕ ਆਕਸੀਜਨ ਪਲਾਂਟ 'ਤੇ ਹੀ ਪਹੁੰਚ ਗਈ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਲੋਕਾਂ ਨੇ ਜ਼ਿਲ੍ਹਾ ਅਧਿਕਾਰੀ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਆਕਸੀਜਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਜਨਾਨੀ ਦੇ ਆਕਸੀਜਨ ਗੈਸ ਸਿਲੰਡਰ ਨੂੰ ਭਰਵਾ ਕੇ ਉਸ ਨੂੰ ਵਾਪਸ ਭੇਜਿਆ।

ਇਹ ਵੀ ਪੜ੍ਹੋ : ਬੈਂਗਲੁਰੂ ’ਚ ਕੋਵਿਡ-19 ਤੋਂ ਪੀੜਤ 3000 ਲੋਕ ‘ਲਾਪਤਾ’, ਕਈਆਂ ਨੇ ਮੋਬਾਇਲ ਕੀਤੇ ਬੰਦ

ਜਨਾਨੀ ਨੇ ਆਕਸੀਜਨ ਪਲਾਂਟ 'ਤੇ ਪਹੁੰਚ ਕੇ ਹੰਗਾਮਾ ਕੀਤਾ ਅਤੇ ਕਿਹਾ ਕਿ ਜੇਕਰ ਉਸ ਦੇ ਪੁੱਤਰ ਨੂੰ ਕੁਝ ਹੋ ਗਿਆ ਤਾਂ ਉਹ ਉੱਥੇ ਹੀ ਧਰਨੇ 'ਤੇ ਬੈਠ ਜਾਵੇਗੀ। ਵੀਡੀਓ 'ਚ ਦਿੱਸ ਰਿਹਾ ਹੈ ਕਿ ਜਨਾਨੀ ਦਾ ਪੁੱਤਰ ਆਕਸੀਜਨ ਲਈ ਤੜਫ਼ ਰਿਹਾ ਹੈ ਅਤੇ ਉਹ ਉਸ ਦੀ ਛਾਤੀ 'ਤੇ ਮਾਲਸ਼ ਕਰਦੇ ਹੋਏ ਰੋਂਦੀ ਨਜ਼ਰ ਆ ਰਹੀ ਹੈ। ਜਾਰਚਾ ਦੇ ਥਾਣਾ ਮੁਖੀ ਸ਼੍ਰੀ ਪਾਲ ਨੇ ਦੱਸਿਆ ਕਿ ਜਨਾਨੀ ਆਕਸੀਜਨ ਸਿਲੰਡਰ ਭਰਵਾਉਣ ਦੀ ਜਿੱਦ ਕਰ ਰਹੀ ਸੀ। ਜਨਾਨੀ ਦੇ ਪੁੱਤਰ ਦੀ ਹਾਲਤ ਨੂੰ ਦੇਖਦੇ ਹੋਏ ਗੈਸ ਭਰਵਾ ਦਿੱਤੀ ਗਈ। ਉਹ ਆਪਣੇ ਪੁੱਤਰ ਦੀ ਹਾਲਤ ਨੂੰ ਦੇਖਦੇ ਹੋਏ ਗੈਸ ਭਰਵਾ ਦਿੱਤੀ ਗਈ। ਉਹ ਆਪਣੇ ਪੁੱਤਰ ਨੂੰ ਲੈ ਕੇ ਘਰ ਚੱਲੀ ਗਈ ਹੈ ਅਤੇ ਉਸ ਦਾ ਘਰ ਹੀ ਇਲਾਜ ਹੋ ਰਿਹਾ ਹੈ।

ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ


author

DIsha

Content Editor

Related News