ਕੋਰੋਨਾ ਨੂੰ 2 ਨਰਸਾਂ ਨੇ ਦਿੱਤੀ ਮਾਤ, ਆਈਸੋਲੇਸ਼ਨ ਵਾਰਡ ਤੋਂ ਇੰਝ ਕੀਤਾ ਵਿਦਾ

04/12/2020 5:39:26 PM

ਪੰਚਕੂਲਾ-ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਪਰ ਇਸ ਦੌਰਾਨ ਇਕ ਰਾਹਤ ਭਰੀ ਖਬਰ ਵੀ ਸਾਹਮਣੇ ਆਈ ਹੈ ਕਿ ਕੋਰੋਨਾ ਇਨਫੈਕਟਡ ਕਈ ਮਰੀਜ਼ ਠੀਕ ਵੀ ਹੋ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਪੰਚਕੂਲਾ ਜ਼ਿਲੇ 'ਚੋਂ 2 ਕੋਰੋਨਾ ਪਾਜ਼ੀਟਿਵ ਨਰਸਾਂ ਹੁਣ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੀਆਂ ਹਨ, ਜਿਸ ਤੋਂ ਬਾਅਦ ਦੋਵਾਂ ਨਰਸਾਂ ਨੂੰ ਆਈਸੋਲੇਸ਼ਨ ਵਾਰਡ 'ਚੋਂ ਤਾੜੀਆਂ ਮਾਰ ਕੇ ਅਤੇ ਫੁੱਲਾਂ ਨਾਲ ਵਿਦਾਈ ਦਿੱਤੀ ਗਈ। 

PunjabKesari

ਦੱਸਣਯੋਗ ਹੈ ਕਿ ਪੰਚਕੂਲਾ ਦੇ ਸੈਕਟਰ-6 ਦੇ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੋਰੋਨਾ ਗ੍ਰਸਤ 2 ਨਰਸਾਂ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਦੋਵਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੂੰ ਉਨ੍ਹਾਂ ਦੋਵਾਂ ਦੇ ਠੀਕ ਹੋਣ ਨਾਲ ਵੱਡੀ ਰਾਹਤ ਮਿਲੀ ਹੈ ਹਾਲਾਂਕਿ ਇਹਤਿਆਤ ਵਜੋਂ ਦੋਵਾਂ ਨਰਸਾਂ ਨੂੰ ਕੁਆਰੰਟੀਨ 'ਚ ਰਹਿ ਕੇ ਆਰਾਮ ਕਰਨ ਅਤੇ ਸੰਤੁਲਿਤ ਭੋਜਨ ਖਾਣ ਦੀ ਹਿਦਾਇਤ ਦਿੱਤੀ ਹੈ। 

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚੋਂ ਹੁਣ ਤੱਕ 8356 ਮਾਮਲੇ ਸਾਹਮਣੇ ਆਏ ਹਨ ਜਦਕਿ ਹੁਣ ਤੱਕ 273 ਲੋਕਾਂ ਦੀ ਮੌਤ ਹੋ ਚੁੱਕੀ। ਇਸ ਦੇ ਨਾਲ ਹੀ 716 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਕੱਲ ਤੋਂ ਅੱਜ ਤੱਕ 909 ਨਵੇਂ ਮਾਮਲੇ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋ: ਦੇਸ਼ ਦਾ ਹੈਲਥ ਬੁਲੇਟਿਨ ਜਾਰੀ, ਰੋਜ਼ਾਨਾ 15000 ਲੋਕਾਂ ਦੇ ਕੀਤੇ ਜਾ ਰਹੇ ਹਨ ਕੋਰੋਨਾ ਟੈਸਟ


Iqbalkaur

Content Editor

Related News