ਮਹਾਰਾਸ਼ਟਰ ਦੇ ਰੈਸਟੋਰੈਂਟ ਕੋਲ 10 ਕਰੋੜ ਦੀ ਸ਼ਰਾਬ ਪਈ, ਵੇਚਣ ਦੀ ਮੰਗੀ ਮਨਜ਼ੂਰੀ

05/06/2020 3:43:38 PM

ਮੁੰਬਈ- ਕੋਰੋਨਾ ਵਾਇਰਸ ਨਾਲ ਜ਼ਿਆਦਾਤਰ ਪ੍ਰਭਾਵਿਤ ਮਹਾਰਾਸ਼ਟਰ 'ਚ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਅਤੇ ਇਕ ਦਿਨ 'ਚ 11 ਕਰੋੜ ਦੀ ਸ਼ਰਾਬ ਵਿਕ ਗਈ। ਇਸ ਤੋਂ ਉਤਸ਼ਾਹਤ ਹੋਟਲ ਐਂਡ ਰੈਸਟੋਰੈਂਟ ਐਸੋਸੀਏਸਨ ਆਫ ਵੈਸਟਰਨ ਇੰਡੀਆ ਨੇ ਰਾਜ ਸਰਕਾਰ ਨੂੰ ਦੱਸਿਆ ਕਿ ਲਾਕਡਾਊਨ ਨਾਲ ਪੂਰੇ ਪ੍ਰਦੇਸ਼ 'ਚ ਲਾਇਸੈਂਸਧਾਰਕਾਂ ਕੋਲ ਲਗਭਗ 10 ਕਰੋੜ ਰੁਪਏ ਮੁੱਲ ਦੀ ਸ਼ਰਾਬ ਅਤੇ ਬੀਅਰ ਦਾ ਸਟਾਕ ਬਚਿਆ ਪਿਆ ਹੈ, ਜਿਸ ਦੀ ਐਕਸਪਾਇਰੀ ਡੇਟ ਕਰੀਬ ਹੈ ਅਤੇ ਮੰਗ ਕੀਤੀ ਹੈ ਕਿ ਉਸ ਨੂੰ ਸਟਾਕ ਖਤਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਨੁਕਸਾਨ ਘੱਟ ਹੋਵੇ ਅਤੇ ਪੂੰਜੀ ਕਾਰਜਸ਼ੀਲ ਹੋਵੇ।

ਐਸੋਸੀਏਸ਼ਨ ਨੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਯਕੀਨੀ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਅਸੀਂ ਰੈਸਟੋਰੈਂਟ ਨਹੀਂ ਖੋਲਾਂਗੇ। ਮਹਾਰਾਸ਼ਟਰ 'ਚ 5 ਹਜ਼ਾਰ ਰੈਸਟੋਰੈਂਟ ਐਸੋਸੀਏਸ਼ਨ ਨਾਲ ਜੁੜੇ ਹਨ। ਐਸੋਸੀਏਸ਼ਨ ਨੇ ਛੱਤੀਸਗੜ, ਮੱਧ ਪ੍ਰਦੇਸ਼, ਦਮਨ ਦੀਵ ਅਤੇ ਸਿਲਵਾਸਾ ਤੋਂ ਵੀ ਅਨਸੋਲਡ ਸਟਾਕ ਵੇਚਣ ਲਈ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ।


DIsha

Content Editor

Related News