ਕੋਰੋਨਾ ਦੇ ਭਿਆਨਕ ਰੂਪ ਨੇ ਮਚਾਈ ਹਫੜਾ ਦਫੜੀ, ਦੇਸ਼ 'ਚ ਰਾਮਨੌਮੀ ਦੀ ਧੂਮ... ਅੱਜ ਦੀਆਂ ਵੱਡੀਆਂ ਖ਼ਬਰਾਂ

Wednesday, Apr 21, 2021 - 11:59 AM (IST)

ਕੋਰੋਨਾ ਦੇ ਭਿਆਨਕ ਰੂਪ ਨੇ ਮਚਾਈ ਹਫੜਾ ਦਫੜੀ, ਦੇਸ਼ 'ਚ ਰਾਮਨੌਮੀ ਦੀ ਧੂਮ... ਅੱਜ ਦੀਆਂ ਵੱਡੀਆਂ ਖ਼ਬਰਾਂ

ਨੈਸ਼ਨਲ ਡੈਸਕ- ਕੋਰੋਨਾ ਵਾਇਰਸ ਨੇ ਦੇਸ਼ 'ਚ ਹਾਹਾਕਾਰ ਮਚਾ ਰੱਖਿਆ ਹੈ। ਹਰ ਦਿਨ ਕੋਰੋਨਾ ਨਵੇਂ-ਨਵੇਂ ਰਿਕਾਰਡ ਬਣਾ ਰਿਹਾ ਹੈ। ਉੱਥੇ ਹੀ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਮਹਾਰਾਸ਼ਟਰ 'ਚ ਪੂਰਨ ਲਾਕਡਾਊਨ ਦਾ ਐਲਾਨ ਹੋ ਸਕਦਾ ਹੈ। ਬੁੱਧਵਾਰ (21 ਅਪ੍ਰੈਲ) ਨੂੰ ਦੇਸ਼-ਵਿਦੇਸ਼ ਦੀਆਂ ਇਨ੍ਹਾਂ ਵੱਡੀਆਂ ਖ਼ਬਰਾਂ 'ਤੇ ਨਜ਼ਰ ਰਹੇਗੀ।

ਕੋਰੋਨਾ ਨੇ ਮਚਾਇਆ ਕੋਹਰਾਮ
ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਕੋਹਰਾਮ ਮਚਾ ਰੱਖਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਨਾਲ ਪੀੜਤ ਕਰੀਬ 3 ਲੱਖ (2.95 ਲੱਖ) ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,023 ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋ ਗਈ। 

PunjabKesari

PM ਮੋਦੀ ਅਤੇ ਰਾਸ਼ਟਰਪਤੀ ਨੇ ਦਿੱਤੀਆਂ ਰਾਮਨੌਮੀ ਦੀਆਂ ਸ਼ੁੱਭਕਾਮਨਾਵਾਂ
ਦੇਸ਼ 'ਚ ਅੱਜ ਦੁਰਗਾ ਨੌਮੀ ਅਤੇ ਰਾਮਨੌਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਰਾਮਨਵਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਪੀ.ਐੱਮ. ਮੋਦੀ ਨੇ ਟਵੀਟ ਕੀਤਾ ਕਿ ਸ਼੍ਰੀਰਾਮ ਦਾ ਸਾਨੂੰ ਸਾਰਿਆਂ ਨੂੰ ਇਹੀ ਸੰਦੇਸ਼ ਹੈ ਕਿ ਮਰਿਆਦਾ ਦਾ ਪਾਲਣ ਕਰੋ।

PunjabKesari

ਕੋਰੋਨਾ ਕਾਰਨ ਅਗਲੇ ਆਦੇਸ਼ ਤੱਕ ਸੁਪਰੀਮ ਕੋਰਟ ਬੰਦ
ਕੋਰੋਨਾ ਕਾਰਨ ਸੁਪਰੀਮ ਕੋਰਟ ਨੂੰ ਅਗਲੇ ਆਦੇਸ਼ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਕੋਰਟ 'ਚ ਸਿਰਫ਼ ਤੁਰੰਤ ਮਾਮਲਿਆਂ ਦੀ ਸੁਣਵਾਈ ਹੀ ਹੋਵੇਗੀ। ਪਿਛਲੇ ਦਿਨੀਂ ਕੋਰਟ ਦੇ ਕਈ ਕਰਮੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।

ਭਾਜਪਾ ਦੀ ਅਹਿਮ ਬੈਠਕ, ਪੀ.ਐੱਮ. ਮੋਦੀ ਕਰਨਗੇ ਸੰਬੋਧਨ
ਭਾਜਪਾ ਦੀ ਰਾਸ਼ਟਰੀ ਅਹੁਦਾ ਅਧਿਕਾਰੀਆਂ ਦੀ ਬੈਠਕ ਹੋਣੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ।

PunjabKesari

ਉੱਤਰ ਭਾਰਤ 'ਚ ਬਦਲਿਆ ਮੌਸਮ 
ਦਿੱਲੀ-ਐੱਨ.ਸੀ.ਆਰ. ਅਤੇ ਪੰਜਾਬ 'ਚ ਪੈ ਰਹੇ ਮੀਂਦ ਨਾਲ ਮੌਸਮ 'ਚ ਥੋੜ੍ਹੀ ਜਿਹੀ ਠੰਡਕ ਮਹਿਸੂਸ ਹੋ ਰਹੀ ਹੈ। ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਮੰਗਲਵਾਰ ਤੋਂ ਹੀ ਮੀਂਹ ਪੈ ਰਿਹਾ ਹੈ।

ਰਾਮਨੌਮੀ 'ਤੇ ਸੁੰਨੇ ਪਏ ਹਰਿਦੁਆਰ ਦੇ ਘਾਟ
ਰਾਮਨੌਮੀ ਦੇ ਇਸ਼ਨਾਨ ਮੌਕੇ ਹਰਿ ਕੀ ਪੌੜੀ, ਬ੍ਰਹਮਾਕੁੰਡ ਸਮੇਤ ਹੋਰ ਘਾਟ ਸੁੰਨੇ ਪਏ ਦਿੱਸੇ। ਗਿਣਤੀ ਦੇ ਲੋਕ ਹੀ ਸਵੇਰੇ ਘਾਟ 'ਤੇ ਇਸ਼ਨਾਨ ਕਰਨ ਪਹੁੰਚੇ।

PunjabKesari

ਗੁਜਰਾਤ ਦੇ ਮੁੱਖ ਮੰਤਰੀ ਲਗਵਾਉਣਗੇ ਕੋਰੋਨਾ ਟੀਕੇ ਦੀ ਪਹਿਲੀ ਡੋਜ਼
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਅੱਜ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਲਗਵਾਉਣਗੇ। ਕੋਰੋਨਾ ਨਾਲ ਗੁਜਰਾਤ 'ਚ ਵੀ ਬੁਰੇ ਹਾਲ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਮਨਮੋਹਨ ਸਿੰਘ ਲਈ ਮੰਗੀ ਦੁਆ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾ ਵਾਇਰਸ ਨਾਲ ਪੀੜਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ, ਜੋ ਫ਼ਿਲਹਾਲ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) 'ਚ ਦਾਖ਼ਲ ਹਨ।

ਨੇਪਾਲ 'ਚ ਸਪੂਤਨਿਕ ਵੀ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ
ਨੇਪਾਲ ਦੇ ਡਰੱਗ ਪ੍ਰਸ਼ਾਸਨ ਵਿਭਾਗ (ਡੀ.ਡੀ.ਏ.) ਨੇ ਦੇਸ਼ 'ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਰੂਸ ਦੀ ਕੋਵਿਡ ਵੈਕਸੀਨ ਸਪੂਤਨਿਕ ਵੀ ਦੇ ਐਮਰਜੈਂਸੀ ਇਸਤੇਮਾਲ ਦੀ ਸ਼ਰਤੀਆ ਮਨਜ਼ੂਰੀ ਦਿੱਤੀ ਹੈ। 


author

DIsha

Content Editor

Related News