ਬਿਨਾਂ ਲੱਛਣ ਵਾਲੇ ਇਨਫੈਕਟਿਡਾਂ ਨੂੰ ਵੀ ਖਾਸਾ ਨੁਕਸਾਨ ਪਹੁੰਚਾ ਸਕਦਾ ਹੈ ਕੋਰੋਨਾ ਵਾਇਰਸ

05/09/2020 9:15:32 PM

ਅਹਿਮਦਾਬਾਦ (ਯੂ.ਐੱਨ.ਆਈ.)- ਦੇਸ਼ ਦੇ ਮੰਨੇ-ਪ੍ਰਮੰਨੇ ਡਾਕਟਰ ਅਤੇ ਨਵੀਂ ਦਿੱਲੀ ਸਥਿਤ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਲੱਛਣ ਨਹੀਂ ਦਿਖਾਉਣ ਦੇ ਬਾਵਜੂਦ ਇਨਫੈਕਟਿਡ ਵਿਅਕਤੀ ਯਾਨੀ ਐਸਿਮਟੋਮੈਟਿਕ ਮਾਮਲਿਆਂ ਵਿਚ ਵੀ ਕੋਰੋਨਾ ਵਾਇਰਸ ਖੂਨ ਵਿਚ ਆਕਸੀਜਨ ਦੀ ਕਮੀ ਕਰਕੇ ਖਾਸਾ ਨੁਕਸਾਨ ਪਹੁੰਚਾ ਸਕਦਾ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਡਾਇਰੈਕਟਰ 'ਤੇ ਏਮਸ ਦੇ ਇਕ ਹੋਰ ਡਾਕਟਰ ਮਨੀਸ਼ ਸਨੇਜਾ ਦੇ ਨਾਲ ਦੇਸ਼ ਵਿਚ ਇਨਫੈਕਸ਼ਨ ਦਾ ਇਕ ਵੱਡਾ ਹਾਟਸਪਾਟ ਬਣ ਕੇ ਉਭਰੇ ਅਹਿਮਦਾਬਾਦ ਵਿਚ ਕੋਰੋਨਾ ਇਨਫੈਕਟਿਡਾਂ ਦਾ ਇਲਾਜ ਕਰਨ ਵਾਲੇ ਮੁਖੀ ਸਿਹਤ ਕੇਂਦਰ ਸਿਵਲ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਡਾ. ਗੁਲੇਰੀਆ ਨੇ ਕਿਹਾ ਕਿ ਲੋਕਾਂ ਨੂੰ ਇਸ ਰੋਗ ਤੋਂ ਡਰਨ ਦੀ ਲੋੜ ਨਹੀਂ ਹੈ ਪਰ ਸਾਵਧਾਨੀ ਜ਼ਰੂਰ ਰੱਖਣੀ ਚਾਹੀਦੀ ਹੈ।

ਲੱਛਣ ਦਿਖਦੇ ਹੀ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਲੱਛਣ ਵਾਲੇ ਅਤੇ ਜ਼ਿਆਦਾ ਉਮਰ ਦੇ ਲੋਕਾਂ ਨੂੰ ਹਸਪਤਾਲ ਵਿਚ ਦੇਰੀ ਨਾਲ ਲਿਆਉਣ ਵਿਚ ਤਕਲੀਫ ਵੱਧ ਜਾਂਦੀ ਹੈ। ਡਾ. ਗੁਲੇਰੀਆ ਨੇ ਇਸ ਮਹਾਂਮਾਰੀ ਨਾਲ ਲੜਾਈ ਵਿਚ ਜਿੱਤ ਲੋਕਾਂ ਦੇ ਸਹਿਯੋਗ ਬਿਨਾਂ ਮੁਸ਼ਕਲ ਹੈ। ਸਮਾਜਿਕ ਦੂਰੀ, ਲਾਕ ਡਾਊਨ ਦਾ ਸਹੀ ਤਰੀਕੇ ਨਾਲ ਪਾਲਨ ਅਤੇ ਹੋਰ ਰੱਖਿਆਤਮਕ ਉਪਾਅ ਬਹੁਤ ਹੀ ਜ਼ਰੂਰੀ ਹੈ। ਗੁਜਰਾਤ ਵਿਚ ਅਜੇ ਤੱਕ ਕੋਰੋਨਾ ਦੇ 7400 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 5300 ਤੋਂ ਜ਼ਿਆਦਾ ਇਕੱਲੇ ਅਹਿਮਦਾਬਾਦ ਦੇ ਹਨ। ਕੁਲ 449 ਮੌਤਾਂ ਵਿਚੋਂ 343 ਅਹਿਮਦਾਬਾਦ ਵਿਚ ਹੋਈ ਹੈ।


Sunny Mehra

Content Editor

Related News