ਅਪ੍ਰੈਲ ਤੱਕ 16.45 ਲੱਖ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦਰਬਾਰ ’ਚ ਟੇਕਿਆ ਮੱਥਾ

Sunday, May 02, 2021 - 01:17 PM (IST)

ਅਪ੍ਰੈਲ ਤੱਕ 16.45 ਲੱਖ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦਰਬਾਰ ’ਚ ਟੇਕਿਆ ਮੱਥਾ

ਕੱਟੜਾ– ਕੋਰੋਨਾ ਦੌਰਾਨ ਵੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦਾ ਸ਼ਰਧਾਲੂਆਂ ਵਲੋਂ ਜੈਕਾਰੇ ਲਾਉਂਦੇ ਹੋਏ ਕ੍ਰਮ ਜਾਰੀ ਹੈ। ਉਥੇ ਹੀ ਜਾਰੀ ਸਾਲ 2021 ਦੇ ਪਹਿਲੇ 4 ਮਹੀਨੇ ਵਿਚ ਕੁਲ 16,45,333 ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦਰਬਾਰ ਵਿਚ ਮੱਥਾ ਟੇਕਿਆ। ਇਸ ਦੇ ਤਹਿਤ ਜਨਵਰੀ ਮਹੀਨੇ ਵਿਚ ਕੁਲ 40,8861 ਸ਼ਰਧਾਲੂ ਮਾਂ ਦੇ ਦਰਬਾਰ ਪੁੱਜੇ ਸਨ, ਉਥੇ ਹੀ ਫਰਵਰੀ ਮਹੀਨੇ ਵਿਚ 3,89,549 ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਚਰਣਾਂ ਵਿਚ ਹਾਜ਼ਰੀ ਲਗਾਈ।

ਇਹ ਵੀ ਪੜ੍ਹੋ : ਵੈਸ਼ਣੋ ਦੇਵੀ ਮਾਰਗ ’ਤੇ 15 ਦੁਕਾਨਾਂ ਸੜ੍ਹ ਕੇ ਹੋਈਆਂ ਸੁਆਹ 

ਮਾਰਚ ਮਹੀਨੇ ਵਿਚ 5,25,198 ਸ਼ਰਧਾਲੂ ਮਾਂ ਦੇ ਚਰਣਾਂ ਵਿਚ ਪੁੱਜੇ ਤਾਂ ਉਥੇ ਹੀ ਬੀਤੇ ਅਪ੍ਰੈਲ ਮਹੀਨੇ ਵਿਚ ਕੁਲ 3,21,725 ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਚਰਣਾਂ ਵਿਚ ਹਾਜ਼ਰੀ ਲਗਾ ਕੇ ਪਰਿਵਾਰ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ। ਯਾਤਰਾ ਮਾਰਗ ’ਤੇ ਤਾਇਨਾਤ ਸ਼ਰਾਈਨ ਬੋਰਡ ਕਰਮਚਾਰੀ, ਪੁਲਸ ਕਰਮਚਾਰੀ, ਸੀ.ਆਰ. ਪੀ.ਐੱਫ. ਦੇ ਜਵਾਨ ਮੁਸਤੈਦੀ ਨਾਲ ਡਿਊਟੀ ਨੂੰ ਅੰਜ਼ਾਮ ਦੇ ਰਹੇ ਹਨ। ਓਧਰ ਵੈਸ਼ਨੋ ਦੇਵੀ ਯਾਤਰਾ ਦੇ ਪ੍ਰਵੇਸ਼ ਦੁਆਰ ਬਾਣਗੰਗਾ ’ਤੇ ਸਥਿਤ ਦੱਖਣੀ ਡਿਓਡੀ ਸ਼ਰਧਾਲੂਆਂ ਦੇ ਕੋਵਿਡ-19 ਲਈ ਜਾਂਚ ਰੂਮ ਦਾ ਨਿਰਮਾਣ ਵੀ ਪ੍ਰਸ਼ਾਸਨ ਵਲੋਂ ਕੀਤਾ ਗਿਆ ਹੈ। ਇਸ ਵਿਚ ਸ਼ਰਧਾਲੂਆਂ ਦੀ ਕੋਵਿਡ-19 ਦੀ ਨੈਗੇਟਿਵ ਰਿਪੋਰਟ ਤੋਂ ਬਾਅਦ ਹੀ ਉਸ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।


author

DIsha

Content Editor

Related News