ਕੋਰੋਨਾ ਨਾਲ ਪੀੜਤ ਅਨਿਲ ਵਿਜ ਦੀ ਹਾਲਤ ਸਥਿਰ
Thursday, Dec 17, 2020 - 07:01 PM (IST)
ਗੁਰੂਗ੍ਰਾਮ- ਕੋਰੋਨਾ ਪੀੜਤ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੀ ਸਿਹਤ ਸੰਬੰਧੀ ਮਹੱਤਵਪੂਰਨ ਮਾਪਦੰਡ ਆਮ ਹਨ। ਵਿਜ ਗੁਰੂਗ੍ਰਾਮ ਦੇ ਮੇਦਾਂਤਾ ਦਿ ਮੈਡੀਸਿਟੀ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਹਨ ਅਤੇ ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ 'ਤੇ ਨਿਗਰਾਨੀ ਰੱਖੇ ਹੋਏ ਹਨ। ਹਸਪਤਾਲ ਤੋਂ ਜਾਰੀ ਮੈਡੀਕਲ ਬੁਲੇਟਿਨ 'ਚ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਏ.ਕੇ. ਦੁਬੇ ਨੇ ਦੱਸਿਆ ਕਿ ਪ੍ਰੋਟੋਕਾਲ ਅਨੁਸਾਰ ਵਿਜ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ ਅਤੇ ਨਤੀਜੇ ਸੰਤੋਸ਼ਜਨਕ ਹਨ। ਵਿਜ ਦੀ ਹਾਲਤ ਸਥਿਰ ਹੈ ਅਤੇ ਸਿਹਤ ਨਾਲ ਸੰਬੰਧਤ ਮਹੱਤਵਪੂਰਨ ਮਾਪਦੰਡ ਆਮ ਹਨ। ਡਾਕਟਰਾਂ ਦੀ ਇਕ ਟੀਮ ਨੇ ਸਵੇਰੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਹ ਉਨ੍ਹਾਂ ਦੀ ਦੇਖਰੇਖ 'ਚ ਆਰਾਮ ਕਰ ਰਹੇ ਹਨ।
ਇਹ ਵੀ ਪੜ੍ਹੋ : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੀ ਸਿਹਤ ਵਿਗੜੀ, ਮੇਦਾਂਤਾ 'ਚ ਕੀਤਾ ਗਿਆ ਸ਼ਿਫਟ
ਦੱਸਣਯੋਗ ਹੈ ਕਿ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ 'ਚ ਬਤੌਰ ਵਲੰਟੀਅਰ ਵੈਕਸੀਨ ਲਗਵਾਉਣ ਵਾਲੇ ਵਿਸ਼ਵ ਦੇ ਪਹਿਲੇ ਮੰਤਰੀ ਬਣੇ ਹਨ। ਰੋਹਤਕ ਪੀ.ਜੀ.ਆਈ. ਦੇ ਐਕਸਪਰਟ ਡਾਕਟਰਾਂ ਦੀ ਨਿਗਰਾਨੀ 'ਚ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ 'ਚ ਅਨਿਲ ਵਿਜ ਨੂੰ ਟੀਕਾ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨਾਲ ਪੀੜਤ ਵਿਜ ਨੂੰ ਦਿੱਤੀ ਗਈ ਪਲਾਜ਼ਮਾ ਥੈਰੇਪੀ