ਕਸ਼ਮੀਰ ''ਚ ਕੋਰੋਨਾ ਵਾਇਰਸ ਦੇ ਮਾਮਲੇ 200 ਤੋਂ ਪਾਰ, 16 ਲੋਕ ਹੋਏ ਠੀਕ

Tuesday, Apr 14, 2020 - 01:42 PM (IST)

ਸ਼੍ਰੀਨਗਰ— ਕਸ਼ਮੀਰ ਘਾਟੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 200 ਤੋਂ ਪਾਰ ਹੋ ਗਈ ਹੈ। ਇੱਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 270 ਹੋ ਗਈ ਹੈ, ਜਿਨ੍ਹਾਂ 'ਚ ਕਸ਼ਮੀਰ 'ਚ 222 ਮਾਮਲੇ ਅਤੇ ਜੰਮੂ 'ਚ 48 ਮਾਮਲੇ ਸਾਹਮਣੇ ਆਏ ਹਨ। ਜੰਮੂ-ਕਸ਼ਮੀਰ 'ਚ ਇਸ ਮਹਾਮਾਰੀ ਤੋਂ 4 ਮਰੀਜ਼ਾਂ ਦੀ ਮੌਤ ਹੋਈ ਹੈ, ਜਦਕਿ 16 ਲੋਕਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲਾਂ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। 

ਇਹ ਵੀ ਪੜ੍ਹੋ : PM ਨਰਿੰਦਰ ਮੋਦੀ ਦਾ ਐਲਾਨ- ਭਾਰਤ 'ਚ 3 ਮਈ ਤੱਕ ਵਧਾਇਆ ਗਿਆ 'ਲਾਕਡਾਊਨ'

ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੇ ਇਕੱਠੇ ਹੋਣ ਅਤੇ ਗਤੀਵਿਧੀਆਂ 'ਤੇ ਪਾਬੰਦੀਆਂ ਲਾਉਣ ਲਈ ਸੁਰੱਖਿਆ ਬਲਾਂ ਨੇ ਘਾਟੀ ਦੀਆਂ ਮੁੱਖ ਥਾਵਾਂ 'ਤੇ ਮੁੱਖ ਸੜਕਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਕਈ ਥਾਵਾਂ 'ਤੇ ਬੈਰੀਕੇਡ ਲਾਏ ਹਨ। ਉਨ੍ਹਾਂ ਨੇ ਦੱਸਿਆ ਕਿ ਸਿਰਫ ਕਾਨੂੰਨੀ ਪਾਸ ਨਾਲ ਹੀ ਲੋਕਾਂ ਨੂੰ ਆਉਣ-ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਦੀ ਆਫਤ : ਦੇਸ਼ ਭਰ 'ਚ 10 ਹਜ਼ਾਰ ਤੋਂ ਪਾਰ ਪੀੜਤ ਮਰੀਜ਼ਾਂ ਦਾ ਅੰਕੜਾ, 339 ਮੌਤਾਂ

ਇਸ ਦਰਮਿਆਨ ਘਾਟੀ 'ਚ ਬਜ਼ਾਰ ਬੰਦ ਰਹੇ ਅਤੇ ਜਨਤਕ ਟਰਾਂਸਪੋਰਟ ਸੜਕਾਂ 'ਤੇ ਨਹੀਂ ਨਜ਼ਰ ਆਏ। ਸਿਰਫ ਦਵਾਈ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਹੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਕਸ਼ਮੀਰ 'ਚ ਸਿੱਖਿਅਕ ਸੰਸਥਾਵਾਂ, ਜਿਮ, ਪਾਰਕ, ਕਲੱਬ ਅਤੇ ਰੈਸਟੋਰੈਂਟ ਬੰਦ ਹਨ। ਪ੍ਰਸ਼ਾਸਨ ਨੇ ਕਿਹਾ ਕਿ ਡਾਕਟਰੀ ਸਮੇਤ ਹੋਰ ਜ਼ਰੂਰੀ ਸੇਵਾਵਾਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ।


Tanu

Content Editor

Related News