ਖ਼ੌਫ਼ ਦਰਮਿਆਨ ਚੰਗੀ ਖ਼ਬਰ: 3 ਲੱਖ ਤੋਂ ਵਧੇਰੇ ਲੋਕਾਂ ਨੂੰ ਮਿਲੀ ''ਕੋਰੋਨਾ'' ਤੋਂ ਨਿਜ਼ਾਤ

06/28/2020 2:37:02 PM

ਨਵੀਂ ਦਿੱਲੀ (ਵਾਰਤਾ)— ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਦਰਮਿਆਨ ਚੰਗੀ ਖ਼ਬਰ ਵੀ ਹੈ। ਚੰਗੀ ਖ਼ਬਰ ਇਹ ਹੈ ਕਿ ਇਸ ਜਾਨਲੇਵਾ ਵਾਇਰਸ ਤੋਂ ਰੋਗ ਮੁਕਤ ਹੋਣ ਵਾਲੇ ਲੋਕਾਂ ਦੀ ਦਰ ਤੇਜ਼ੀ ਨਾਲ ਵੱਧਦੇ ਹੋਏ ਕਰੀਬ 59 ਫੀਸਦੀ ਹੋ ਗਈ ਹੈ। ਭਾਰਤੀ ਕੌਂਸਲ ਫਾਰ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਵਲੋਂ ਐਤਵਾਰ ਦੁਪਹਿਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਦਰ ਵੱਧ ਕੇ 58.55 ਫੀਸਦੀ ਹੋ ਗਈ ਹੈ। ਯਾਨੀ ਕਿ ਇਸ ਮਹਾਮਾਰੀ ਤੋਂ ਹੁਣ ਤੱਕ ਨਿਜ਼ਾਤ ਪਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 3,10,239 ਹੋ ਗਈ ਹੈ। ਇਸ ਮਹਾਮਾਰੀ ਨੂੰ ਹਰਾ ਕੇ ਲੋਕ ਘਰਾਂ ਨੂੰ ਪਰਤ ਰਹੇ ਹਨ, ਉਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦਿੱਤੀ ਗਈ ਹੈ। 
ਦੇਸ਼ ਵਿਚ ਕੋਰੋਨਾ ਵਾਇਰਸ ਦੇ 5,29,893 ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 2,03,486 ਕੋਰੋਨਾ ਦੇ ਸਰਗਰਮ ਮਾਮਲੇ ਹਨ। ਇਸ ਬੀਮਾਰੀ ਤੋਂ ਪੂਰੀ ਤਰ੍ਹਾਂ ਨਿਜ਼ਾਤ ਪਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 3,10,239 ਹੋ ਗਈ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਰਿਕਾਰਡ 19,906 ਮਾਮਲੇ ਸਾਹਮਣੇ ਆਏ ਹਨ। ਮ੍ਰਿਤਕਾਂ ਦਾ ਅੰਕੜਾ 16,112 ਪੁੱਜ ਗਿਆ ਹੈ। ਅੰਕੜਿਆਂ ਦੇ ਜੇਕਰ ਝਾਤ ਮਾਰੀ ਜਾਵੇ ਤਾਂ ਇਕ ਜੂਨ ਤੋਂ ਲੈ ਕੇ ਹੁਣ ਤੱਕ ਇਸ ਜਾਨਲੇਵਾ ਮਹਾਮਾਰੀ ਦੇ ਮਾਮਲਿਆਂ ਵਿਚ 3,38,324 ਤੱਕ ਦਾ ਵਾਧਾ ਹੋਇਆ ਹੈ। 
ਟੈਸਟਿੰਗ 'ਤੇ ਦਿੱਤਾ ਜਾ ਰਿਹਾ ਜ਼ੋਰ—
ਓਧਰ ਭਾਰਤੀ ਕੌਂਸਲ ਫਾਰ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਮੁਤਾਬਕ 27 ਜੂਨ ਤੱਕ ਦੇਸ਼ ਵਿਚ 82,27,802 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 27 ਜੂਨ ਨੂੰ ਹੀ 23,10,95 ਨਮੂਨਿਆਂ ਦੀ ਜਾਂਚ ਕੀਤੀ ਗਈ। ਦੇਸ਼ ਦੇ ਮਹਾਰਾਸ਼ਟਰ, ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿਚ ਕੋਰੋਨਾ ਨੇ ਭਿਆਨਰ ਰੂਪ ਧਾਰਿਆ ਹੋਇਆ ਹੈ। 


Tanu

Content Editor

Related News