ਰਾਖਵਾਂਕਰਨ ''ਤੇ ਮੋਹਨ ਭਾਗਵਤ ਦੇ ਬਿਆਨ ਨਾਲ ਵਧਿਆ ਵਿਵਾਦ, RSS ਨੇ ਦਿੱਤੀ ਸਫਾਈ

Tuesday, Aug 20, 2019 - 12:43 AM (IST)

ਰਾਖਵਾਂਕਰਨ ''ਤੇ ਮੋਹਨ ਭਾਗਵਤ ਦੇ ਬਿਆਨ ਨਾਲ ਵਧਿਆ ਵਿਵਾਦ, RSS ਨੇ ਦਿੱਤੀ ਸਫਾਈ

ਨਵੀਂ ਦਿੱਲੀ— ਰਾਖਵਾਂਕਰਨ ਨੂੰ ਲੈ ਕੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਦੇ ਬਿਆਨ ਤੋਂ ਬਾਅਦ ਵਿਰੋਧੀ ਦਲ ਭੜਕੇ ਹੋਏ ਹਨ। ਕਾਂਗਰਸ ਨੇ ਆਰ.ਐੱਸ.ਐੱਸ. ਤੇ ਬੀਜੇਪੀ 'ਤੇ ਦਲਿਤ-ਪਿਛੜਿਆ ਵਿਰੋਧੀ ਹੋਣ ਦਾ ਦੋਸ਼ ਲਗਾਇਆ। ਵਿਵਾਦ ਵਧਦਾ ਦੇਖ ਕੇ ਹੁਣ ਆਰ.ਐੱਸ.ਐੱਸ. ਤੋਂ ਸਫਾਈ ਜਾਰੀ ਕੀਤੀ ਹੈ। ਆਰ.ਐੱਸ.ਐੱਸ. ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਅਰੁਣ ਕੁਮਾਰ ਨੇ ਕਿਹਾ ਕਿ ਮੋਹਨ ਭਾਗਵਤ ਦੇ ਦਿੱਲੀ 'ਚ ਇਕ ਪ੍ਰੋਗਰਾਮ 'ਚ ਦਿੱਤੇ ਗਏ ਭਾਸ਼ਣ ਦੇ ਇਕ ਹਿੱਸੇ 'ਤੇ ਗੈਰ ਜ਼ਰੂਰੀ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਟਵਿੱਟਰ 'ਤੇ ਜਾਰੀ ਬਿਆਨ 'ਚ ਕਿਹਾ ਹੈ ਕਿ ਸਮਾਜ 'ਚ ਸਦਭਾਵਨਾ ਭਰੇ ਗੱਲਬਾਤ ਦੇ ਆਧਾਰ 'ਤੇ ਸਾਰੇ ਸਵਾਲਾਂ ਦੇ ਹੱਲ ਦਾ ਮਹੱਤਵ ਦੱਸਦੇ ਹੋਏ ਰਾਖਵੇਂਕਰਨ ਵਰਗੇ ਸੰਵੇਦਨਸ਼ੀਲ ਵਿਸ਼ੇ 'ਤੇ ਵਿਚਾਰ ਜ਼ਾਹਿਰ ਕਰਨ ਦਾ ਸੱਦਾ ਦਿੱਤਾ ਸੀ। ਅਰੁਣ ਕੁਮਾਰ ਨੇ ਕਿਹਾ ਕਿ ਜਿਥੇ ਤਕ ਸੰਘ ਦਾ ਰਾਖਵੇਂਕਰਨ ਦੇ ਵਿਸ਼ੇ 'ਤੇ ਮਤ ਹੈ, ਉਹ ਕਈ ਵਾਰ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਅਨੁਸੁਚਿਤ ਜਾਤੀ, ਓ.ਬੀ.ਸੀ. ਤੇ ਆਰਥਿਕ ਆਧਾਰ 'ਤੇ ਪਿਛੜਿਆਂ ਦੇ ਰਾਖਵੇਂਕਰਨ ਦਾ ਸੰਘ ਪੂਰਨ ਸਮਰਥਨ ਕਰਦਾ ਹੈ।


author

Inder Prajapati

Content Editor

Related News