ਸਰਕਾਰ ਦੇ ਹੁਕਮ ਮਗਰੋਂ ''ਇੰਡੀਆਜ਼ ਗੌਟ ਲੈਟੇਂਟ'' ਦਾ ਵਿਵਾਦਪੂਰਨ ਐਪੀਸੋਡ ''ਬਲਾਕ''

Tuesday, Feb 11, 2025 - 02:25 PM (IST)

ਸਰਕਾਰ ਦੇ ਹੁਕਮ ਮਗਰੋਂ ''ਇੰਡੀਆਜ਼ ਗੌਟ ਲੈਟੇਂਟ'' ਦਾ ਵਿਵਾਦਪੂਰਨ ਐਪੀਸੋਡ ''ਬਲਾਕ''

ਨਵੀਂ ਦਿੱਲੀ- ਕਾਮੇਡੀਅਨ ਸਮਯ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੈਟੇਂਟ' ਨੂੰ ਲੈ ਕੇ ਹਰ ਪਾਸੇ ਹੰਗਾਮਾ ਮਚਿਆ ਹੋਇਆ ਹੈ। ਸਰਕਾਰ ਦੇ ਆਦੇਸ਼ ਮਗਰੋਂ ਯੂ-ਟਿਊਬ 'ਤੇ 'ਇੰਡੀਆਜ਼ ਗੌਟ ਲੈਟੇਂਟ' ਦੇ ਉਸ ਐਪੀਸੋਡ ਨੂੰ ਬਲਾਕ ਕਰ ਦਿੱਤਾ ਗਿਆ ਹੈ, ਜਿਸ ਵਿਚ ਰਣਵੀਰ ਇਲਾਹਾਬਾਦੀਆ ਦੀ ਅਸ਼ਲੀਲ ਅਤੇ ਇਤਰਾਜ਼ਯੋਗ ਟਿੱਪਣੀਆਂ ਸਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਸੀਨੀਅਰ ਸਲਾਹਕਾਰ ਕੰਚਨ ਗੁਪਤਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਰਣਵੀਰ ਇਲਾਹਾਬਾਦੀਆਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਵਾਲੇ 'ਇੰਡੀਆਜ਼ ਗੌਟ ਲੈਟੇਂਟ ਐਪੀਸੋਡ ਨੂੰ ਭਾਰਤ ਸਰਕਾਰ ਦੇ ਆਦੇਸ਼ ਮਗਰੋਂ ਯੂ-ਟਿਊਬ 'ਤੇ ਬਲਾਕ ਕਰ ਦਿੱਤਾ ਗਿਆ ਹੈ। 

ਕਿਉਂ ਉਠਿਆ ਸੀ ਵਿਵਾਦ?

ਦਰਅਸਲ ਕਾਮੇਡੀਅਨ ਕਲਾਕਾਰ ਸਮਯ ਰੈਨਾ ਨੇ ਯੂ-ਟਿਊਬ ਰਿਐਲਿਟੀ ਸ਼ੋਅ 'ਇੰਡੀਆਜ਼ ਗੌਟ ਲੈਟੇਂਟ' 'ਚ ਮਾਤਾ-ਪਿਤਾ ਅਤੇ ਯੌਨ ਸਬੰਧਾਂ ਨੂੰ ਲੈ ਕੇ ਰਣਵੀਰ ਇਲਾਹਾਬਾਦੀਆ ਦੀ ਵਿਵਾਦਪੂਰਨ ਟਿੱਪਣੀ ਮਗਰੋਂ ਹਰ ਪਾਸੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਟਿੱਪਣੀ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀ ਗਈ ਸੀ। 'BearBiceps' ਦੇ ਨਾਂ ਨਾਲ ਜਾਣੇ ਜਾਂਦੇ YouTuber ਨੇ ਬਾਅਦ ਵਿਚ ਆਪਣੀ ਗਲਤੀ ਲਈ ਮੁਆਫੀ ਮੰਗੀ ਅਤੇ ਇਹ ਵੀ ਕਿਹਾ ਕਿ ਉਸ ਨੇ ਸ਼ੋਅ ਦੇ ਨਿਰਮਾਤਾਵਾਂ ਨੂੰ ਵਿਵਾਦਿਤ ਹਿੱਸੇ ਨੂੰ ਹਟਾਉਣ ਲਈ ਕਿਹਾ ਹੈ।


author

Tanu

Content Editor

Related News