ਬਜਟ ਨੂੰ ਲੈ ਕੇ ਰਾਹੁਲ ਦਾ ਮੋਦੀ ਸਰਕਾਰ ''ਤੇ ਤੰਜ ; ''ਗੋਲੀ ਦੇ ਜ਼ਖ਼ਮ ਨੂੰ ਮੱਲ੍ਹਮ ਨਾਲ ਠੀਕ ਕਰਨ ਵਰਗੀ ਕੋਸ਼ਿਸ਼''

Saturday, Feb 01, 2025 - 09:21 PM (IST)

ਬਜਟ ਨੂੰ ਲੈ ਕੇ ਰਾਹੁਲ ਦਾ ਮੋਦੀ ਸਰਕਾਰ ''ਤੇ ਤੰਜ ; ''ਗੋਲੀ ਦੇ ਜ਼ਖ਼ਮ ਨੂੰ ਮੱਲ੍ਹਮ ਨਾਲ ਠੀਕ ਕਰਨ ਵਰਗੀ ਕੋਸ਼ਿਸ਼''

ਨਵੀਂ ਦਿੱਲੀ- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਜਟ 2025-26 ਨੂੰ ਆਰਥਿਕ ਖੇਤਰ ’ਚ ਸਰਕਾਰ ਦਾ ਵਿਚਾਰਕ ਦੀਵਾਲੀਆਪਨ ਕਰਾਰ ਦਿੰਦਿਆਂ ਸ਼ਨੀਵਾਰ ਨੂੰ ਕਿਹਾ ਕਿ ਬਜਟ ਪ੍ਰਸਤਾਵਾਂ ’ਚ ਅਰਥਵਿਵਸਥਾ ’ਚ ਸੁਧਾਰ ਲਈ ਕੋਈ ਠੋਸ ਗੱਲ ਨਹੀਂ ਹੈ। ਉਨ੍ਹਾਂ ਇਸ ਬਜਟ ਨੂੰ ‘ਗੋਲੀ ਦੇ ਜ਼ਖ਼ਮ ਨੂੰ ਮੱਲ੍ਹਮ ਨਾਲ ਠੀਕ ਕਰਨ ਵਰਗੀ ਕੋਸ਼ਿਸ਼’ ਕਰਾਰ ਦਿੱਤਾ ਹੈ।

ਕਾਂਗਰਸ ਨੇਤਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਬਜਟ ਭਾਸ਼ਣ ’ਚ ਕੁਝ ਵੀ ਨਵਾਂ ਨਹੀਂ ਸੀ ਅਤੇ ਬਜਟ ’ਚ ਤਬਾਹ ਹੋ ਰਹੀ ਅਰਥਵਿਵਸਥਾ ਨੂੰ ਸੰਭਾਲਣ ਦੇ ਕੋਈ ਯਤਨ ਨਹੀਂ ਕੀਤੇ ਗਏ ਹਨ। ਰਾਹੁਲ ਨੇ ਕਿਹਾ ਕਿ ਗਲੋਬਲ ਬੇਯਕੀਨੀਆਂ ਦਰਮਿਆਨ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਇਕ ਆਦਰਸ਼ ਬਦਲਾਅ ਦੀ ਲੋੜ ਹੈ।


author

Rakesh

Content Editor

Related News