ਮਹਾਕੁੰਭ ਦੌਰਾਨ ਮਹਿੰਗੀਆਂ ਉਡਾਣਾਂ ''ਤੇ ਰਾਘਵ ਚੱਢਾ ਨੇ ਚੁੱਕੇ ਸਵਾਲ, ਸਰਕਾਰ ਤੋਂ ਕੀਤੀ ਇਹ ਮੰਗ

Tuesday, Jan 28, 2025 - 02:47 PM (IST)

ਮਹਾਕੁੰਭ ਦੌਰਾਨ ਮਹਿੰਗੀਆਂ ਉਡਾਣਾਂ ''ਤੇ ਰਾਘਵ ਚੱਢਾ ਨੇ ਚੁੱਕੇ ਸਵਾਲ, ਸਰਕਾਰ ਤੋਂ ਕੀਤੀ ਇਹ ਮੰਗ

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰ ਸਰਕਾਰ ਤੋਂ ਪ੍ਰਯਾਗਰਾਜ ਮਹਾਕੁੰਭ 'ਚ ਜਾਣ ਵਾਲੇ ਸ਼ਰਧਾਲੂਆਂ ਲਈ ਸਸਤੀ ਉਡਾਣ ਦੀ ਸਹੂਲਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਮਹਾਕੁੰਭ ਦੌਰਾਨ ਉਡਾਣਾਂ ਦੇ ਕਿਰਾਏ 'ਤੇ ਸਵਾਲ ਚੁੱਕੇ ਹਨ। ਏਅਰਲਾਈਨਜ਼ ਕੰਪਨੀਆਂ ਨੇ ਮਹਾਕੁੰਭ ​​ਨੂੰ ਇਕ ਫਾਇਦੇ ਦਾ ਸੌਦਾ ਬਣਾ ਦਿੱਤਾ ਹੈ। ਸ਼ਰਧਾਲੂਆਂ ਨੂੰ ਸੇਵਾਵਾਂ ਦੇਣ ਦੀ ਬਜਾਏ ਕੰਪਨੀਆਂ ਲੁੱਟ-ਖਸੁੱਟ 'ਚ ਰੁੱਝੀਆਂ ਹੋਈਆਂ ਹਨ। ਸਰਕਾਰ ਨੂੰ ਇਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।

ਰਾਘਵ ਨੇ ਕਿਹਾ ਕਿ ਅੱਜ 144 ਸਾਲਾਂ ਬਾਅਦ ਪ੍ਰਯਾਗਰਾਜ 'ਚ ਮਹਾਕੁੰਭ ਚੱਲ ਰਿਹਾ ਹੈ, ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਦੇ ਕਰੋੜਾਂ ਲੋਕ ਪ੍ਰਯਾਗਰਾਜ 'ਚ ਇਸ਼ਨਾਨ, ਸਾਧਨਾ ਅਤੇ ਤਪੱਸਿਆ ਕਰਨ ਲਈ ਜਾਣਾ ਚਾਹੁੰਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਸਥਾ ਦੇ ਇਸ ਦੇ  ਤਿਉਹਾਰ ਨੂੰ ਏਅਰਲਾਈਨਜ਼ ਕੰਪਨੀਆਂ ਨੇ ਆਪਣੀ ਮਨਮਾਨੀ ਕਮਾਈ ਦੇ ਮੌਕਿਆਂ ਵਿਚ ਤਬਦੀਲ ਕਰ ਦਿੱਤਾ ਹੈ।

ਰਾਘਵ ਨੇ ਕਿਹਾ ਕਿ ਆਮ ਦਿਨਾਂ 'ਚ ਪ੍ਰਯਾਗਰਾਜ 'ਚ ਜਿਸ ਉਡਾਣ ਦਾ ਕਿਰਾਇਆ 5-8 ਹਜ਼ਾਰ ਰੁਪਏ ਹੁੰਦਾ ਸੀ, ਅੱਜ ਉਹੀ ਫਲਾਈਟ 50-60 ਹਜ਼ਾਰ ਰੁਪਏ 'ਚ ਪੈ ਰਹੀ ਹੈ। ਅਜਿਹੇ 'ਚ ਮਹਾਕੁੰਭ 'ਚ ਜਾਣ ਦੇ ਚਾਹਵਾਨ ਲੱਖਾਂ ਸ਼ਰਧਾਲੂਆਂ ਨੂੰ ਅੱਜ ਨਿਰਾਸ਼ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਰਧਾਲੂਆਂ ਵਲੋਂ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਸਰਕਾਰ ਇਨ੍ਹਾਂ ਏਅਰਲਾਈਨਜ਼ ਦੀ ਮਨਮਾਨੀ ਬੰਦ ਕਰੇ ਅਤੇ ਕੁੰਭ ਵਿਚ ਜਾਣ ਵਾਲੇ ਸ਼ਰਧਾਲੂਆਂ ਨੂੰ ਸਸਤੀਆਂ ਉਡਾਣਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਸ਼ਰਧਾਲੂ ਦੀ ਸੇਵਾ ਕਰਨ ਤੋਂ ਵੱਡਾ ਕੋਈ ਧਰਮ ਨਹੀਂ ਹੋ ਸਕਦਾ।


author

Tanu

Content Editor

Related News