ਗਰੀਬਾਂ ਦੀ ਭਲਾਈ ਲਈ ਦਿੱਲੀ ’ਚ ਭਾਜਪਾ ਦੀ ਸਰਕਾਰ ਬਣਾਉਣਾ ਜ਼ਰੂਰੀ : ਮੋਦੀ
Saturday, Feb 01, 2025 - 01:39 PM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਆਮ ਆਦਮੀ ਪਾਰਟੀ (ਆਪ) ’ਤੇ ਆਪਣੀ ਰਾਜਨੀਤੀ ਚਮਕਾਉਣ ਲਈ ਦਿੱਲੀ ਵਿਚ ਏ. ਟੀ. ਐੱਮ. (ਪੈਸਾ ਕਢਵਾਉਣ ਵਾਲੀ ਮਸ਼ੀਨ) ਬਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਰਾਸ਼ਟਰੀ ਰਾਜਧਾਨੀ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਜ਼ਰੂਰੀ ਹੋ ਗਿਆ ਹੈ। ਮੋਦੀ ਅੱਜ ਦੁਪਹਿਰ ਦਿੱਲੀ ਦੇ ਦਵਾਰਕਾ ਇਲਾਕੇ ਵਿਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ - ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ, ਪ੍ਰੇਮਿਕਾ ਤੇ ਉਸਦੀ ਮਾਂ ਨੇ ਮੁੰਡੇ ਘਰ ਜਾ ਕੀਤੀ ਖ਼ੁਦਕੁਸ਼ੀ, ਤੜਫ਼-ਤੜਫ਼ ਹੋਈ ਮੌਤ
ਉਨ੍ਹਾਂ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਸੱਤਾਧਾਰੀ ‘ਆਪ’ ਨੂੰ ‘ਆਪ-ਦਾ’ ਦਰਜਾ ਦਿੰਦਿਆਂ ਸੰਬੋਧਨ ਕਰਦਿਆਂ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ’ਤੇ ਆਪਣੀ ਰਿਹਾਇਸ਼ ਦੀ ਉਸਾਰੀ ’ਤੇ ਭਾਰੀ ਪੈਸਾ ਖਰਚ ਕਰਨ ਲਈ ਅਸਿੱਧੇ ਤੌਰ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਬਣਾਏ ਹਜ਼ਾਰਾਂ ਘਰ ਦਿੱਲੀ ਦੇ ਗਰੀਬਾਂ ਨੂੰ ਨਹੀਂ ਸੌਂਪੇ। ਆਪਣੇ ਲਈ ਕਰੋੜਾਂ ਦਾ ਸ਼ੀਸ਼ ਮਹਿਲ ਬਣਾਉਣ ਵਾਲੇ ਕਦੇ ਵੀ ਗਰੀਬਾਂ ਦਾ ਦਰਦ ਨਹੀਂ ਸਮਝ ਸਕਣਗੇ। ਗਰੀਬਾਂ ਦੇ ਘਰ ਬਣਾਉਣ ਲਈ ਇੱਥੇ ਭਾਜਪਾ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ - Viral Video : ਸਟੇਜ 'ਤੇ ਲਾੜੇ ਦੀ ਹਰਕਤ ਤੋਂ ਭੜਕੀ ਲਾੜੀ, ਭਰੀ ਮਹਿਫਿਲ 'ਚ ਜੜ੍ਹ'ਤਾ ਥੱਪੜ
ਉਨ੍ਹਾਂ ਕਿਹਾ ਕਿ ਮੇਰਾ ਆਪਣਾ ਕੋਈ ਘਰ ਨਹੀਂ ਹੈ ਪਰ ਮੇਰਾ ਸੁਪਨਾ ਹਰ ਗਰੀਬ ਨੂੰ ਪੱਕਾ ਘਰ ਮੁਹੱਈਆ ਕਰਵਾਉਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਦੀ ‘ਆਪ-ਦਾ’ ਸਰਕਾਰ ਤੁਹਾਨੂੰ ਪੱਕੇ ਮਕਾਨ ਲੈਣ ਤੋਂ ਰੋਕਣ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ। ਪਿਛਲੇ 11 ਸਾਲਾਂ ਵਿਚ ਇਸ ਨੇ ਸਾਰਿਆਂ ਨਾਲ ਲੜਾਈ-ਝਗੜਾ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਨਾਲ ਲੜਦੇ ਹਨ, ਉਹ ਹਰਿਆਣਾ ਦੇ ਲੋਕਾਂ ਨਾਲ ਲੜਦੇ ਹਨ, ਉਹ ਉੱਤਰ ਪ੍ਰਦੇਸ਼ ਦੇ ਲੋਕਾਂ ਨਾਲ ਲੜਦੇ ਹਨ, ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਨਹੀਂ ਹੋਣ ਦਿੰਦੇ। ਅਸੀਂ ਦਿੱਲੀ ਨੂੰ ਲੁੱਟ ਅਤੇ ਝੂਠ ਦੀ ਦਲਦਲ ਤੋਂ ਮੁਕਤ ਕਰਨਾ ਹੈ।
ਇਹ ਵੀ ਪੜ੍ਹੋ - Budget 2025 Live : ਬਜਟ ਤੋਂ ਪਹਿਲਾਂ ਹੀ ਸੰਸਦ ਵਿਚੋਂ ਵਿਰੋਧੀ ਧਿਰ ਦਾ ਵਾਕਆਊਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8