ਸਰਕਾਰ ਦੀ ਇਸ ਯੋਜਨਾ ਕਾਰਨ ਪਿੰਡਾਂ 'ਚ ਪਹੁੰਚਿਆ Internet, ਸਿੰਧੀਆ ਨੇ ਸ਼ੇਅਰ ਕੀਤਾ ਡਾਟਾ

Monday, Feb 10, 2025 - 01:23 PM (IST)

ਸਰਕਾਰ ਦੀ ਇਸ ਯੋਜਨਾ ਕਾਰਨ ਪਿੰਡਾਂ 'ਚ ਪਹੁੰਚਿਆ Internet, ਸਿੰਧੀਆ ਨੇ ਸ਼ੇਅਰ ਕੀਤਾ ਡਾਟਾ

ਨਵੀਂ ਦਿੱਲੀ- ਸਰਕਾਰ ਮੋਬਾਇਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਸਰਕਾਰ ਵਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਹੁਣ ਇਸ ਸੰਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ। ਸਿੰਧੀਆ ਨੇ ਕਿਹਾ ਕਿ ਮੋਦੀ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 11 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਸਿਰਫ਼ 2 ਲੱਖ ਕਰੋੜ ਰੁਪਏ ਖਰਚ ਕੀਤੇ ਸਨ। ਬਜਟ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਦੀ ਮਦਦ ਨਾਲ ਟੈਲੀਕਾਮ ਸੈਕਟਰ ਨੂੰ ਬਹੁਤ ਮਦਦ ਮਿਲਣ ਵਾਲੀ ਹੈ।

ਜਯੋਤੀਰਾਦਿੱਤਿਆ ਸਿੰਧੀਆ ਨੇ ਭਾਰਤ ਨੈੱਟ ਦੀ ਉਪਲੱਬਧੀ 'ਤੇ ਜ਼ੋਰ ਦਿੰਦੇ ਹੋਏ ਕਿਹਾ,''ਇਸ ਦੇ ਨਾਲ, ਭਾਰਤ ਨੈੱਟ ਦੀ ਮਦਦ ਤੋਂ 2.45 ਲੱਖ ਗ੍ਰਾਮ ਪੰਚਾਇਤ ਨੂੰ ਦੇਸ਼ 'ਚ ਕਨੈਕਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਅਜੇ 2.12 ਲੱਖ ਗ੍ਰਾਮ ਪੰਚਾਇਤਾਂ ਕਨੈਕਟ ਹੋ ਗਈਆਂ ਹਨ ਅਤੇ ਹੋਰ ਵੀ ਇਸੇ ਤਰ੍ਹਾਂ ਕਨੈਕਟ ਹੋਣ ਵਾਲੀਆਂ ਹਨ। ਇਸ ਲਈ ਸਰਕਾਰ ਵਲੋਂ 1.39 ਲੱਖ ਕਰੋੜ ਅਲਾਟ ਕੀਤੇ ਗਏ ਹਨ।'' ਭਾਰਤ ਨੈੱਟ ਕੇਂਦਰ ਸਰਕਾਰ ਦਾ ਪ੍ਰਾਜੈਕਟ ਹੈ ਅਤੇ ਇਸ ਦੀ ਮਦਦ ਨਾਲ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਬ੍ਰਾਡਬੈਂਡ ਕਨੈਕਟੀਵਿਟੀ ਨੂੰ ਵੀ ਇਸ ਮਦਦ ਨਾਲ ਬਿਹਤਰ ਕੀਤਾ ਜਾ ਰਿਹਾ ਹੈ।

ਭਾਰਤ ਦੀ ਆਰਥਿਕਤਾ ਹੋ ਰਹੀ ਮਜ਼ਬੂਤ

ਜਰਮਨੀ ਅਤੇ ਜਾਪਾਨ 'ਤੇ ਜ਼ੋਰ ਦਿੰਦੇ ਹੋਏ ਜਯੋਤੀਰਾਦਿੱਤਿਆ ਸਿੰਧੀਆ ਕਹਿੰਦੇ ਹਨ,''ਬਹੁਤ ਜਲਦ ਭਾਰਤ ਦੋਵਾਂ ਦੇਸ਼ਾਂ ਨੂੰ ਪਿੱਛੇ ਛੱਡਣ ਵਾਲਾ ਹੈ। ਕਿਉਂਕਿ ਭਾਰਤ ਦੀ ਆਰਥਿਕਤਾ 2028 ਤੱਕ 5 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ ਜਦੋਂ ਕਿ 2030 ਤੱਕ 6 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਦਾ ਟੀਚਾ ਹੈ। ਸਾਡਾ ਉਦੇਸ਼ 2027 ਤੱਕ ਭਾਰਤ ਦੀ ਅਰਥਵਿਵਸਥਾ ਨੂੰ ਤੀਜੇ ਨੰਬਰ 'ਤੇ ਲਿਆਉਣਾ ਹੈ।''

ਕੀ ਹੈ BharatNet?

ਭਾਰਤ ਨੈੱਟ ਸਰਕਾਰ ਦਾ ਇਕ ਪ੍ਰਾਜੈਕਟ ਹੈ। ਇਸ ਦੀ ਮਦਦ ਨਾਲ ਸਾਰੇ ਪਿੰਡਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਡਿਜੀਟਲੀ ਤੌਰ 'ਤੇ ਜੋੜਿਆ ਜਾਣਾ ਹੈ। ਇਸ ਦੀ ਮਦਦ ਨਾਲ ਪੇਂਡੂ ਖੇਤਰਾਂ 'ਚ ਬ੍ਰਾਡਬੈਂਡ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਕਰਨ ਨਾਲ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਆਸਾਨ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ, ਕਨੈਕਟੀਵਿਟੀ ਨੂੰ ਵੀ ਇਕ ਨਵੀਂ ਗਤੀ ਮਿਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News