ਕਾਂਗਰਸ ਦੀ 'ਭਾਰਤ ਡੋਜੋ ਯਾਤਰਾ' ਗਰੀਬੀ ਨਾਲ ਜੂਝ ਰਹੇ ਲੋਕਾਂ ਦਾ ਮਜ਼ਾਕ ਹੈ: ਮਾਇਆਵਤੀ

Friday, Aug 30, 2024 - 02:42 PM (IST)

ਕਾਂਗਰਸ ਦੀ 'ਭਾਰਤ ਡੋਜੋ ਯਾਤਰਾ' ਗਰੀਬੀ ਨਾਲ ਜੂਝ ਰਹੇ ਲੋਕਾਂ ਦਾ ਮਜ਼ਾਕ ਹੈ: ਮਾਇਆਵਤੀ

ਲਖਨਊ - ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਸ਼ੁੱਕਰਵਾਰ ਨੂੰ 'ਭਾਰਤ ਡੋਜੋ ਯਾਤਰਾ' ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਗ਼ਰੀਬੀ ਨਾਲ ਜੂਝ ਰਹੇ ਲੋਕਾਂ ਨਾਲ 'ਮਜ਼ਾਕ' ਹੈ ਅਤੇ ਖੇਡਾਂ ਦਾ ਸਿਆਸੀਕਰਨ ਨੁਕਸਾਨਦੇਹ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ, ਜੋ ਇਸ ਸਾਲ ਦੇ ਸ਼ੁਰੂ ਵਿਚ ਕੱਢੀ ਗਈ 'ਭਾਰਤ ਜੋੜੋ ਨਿਆਏ ਯਾਤਰਾ' ਦੇ ਸਮੇਂ ਦਾ ਹੈ। ਵੀਡੀਓ 'ਚ ਉਹ ਕਈ ਬੱਚਿਆਂ ਨਾਲ ਮਾਰਸ਼ਲ ਆਰਟ ਦੀਆਂ ਬਾਰੀਕੀਆਂ ਸਾਂਝੀਆਂ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ 'ਭਾਰਤ ਡੋਜੋ ਯਾਤਰਾ' ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼

ਮਾਇਆਵਤੀ ਨੇ ਇਸ ਸਬੰਧੀ ਕਾਂਗਰਸ 'ਤੇ ਸਿੱਧਾ ਨਿਸ਼ਾਨਾ ਸਾਧਦੇ 'ਐਕਸ' 'ਤੇ ਪੋਸਟ ਕੀਤਾ, ''ਢਿੱਡ ਭਰੇ ਲੋਕਾਂ ਲਈ ਡੋਜੋ ਅਤੇ ਹੋਰ ਖੇਡਾਂ ਦੀ ਮਹੱਤਤਾ ਤੋਂ ਕਿਸੇ ਨੂੰ ਇਨਕਾਰ ਨਹੀਂ, ਪਰ ਗਰੀਬੀ, ਬੇਰੋਜ਼ਗਾਰੀ, ਮਹਿੰਗਾਈ ਅਤੇ ਪਛੜੇਪਣ ਆਦਿ ਦੀ ਮਾਰ ਝੱਲ ਰਹੇ ਉਨ੍ਹਾਂ ਕਰੋੜਾਂ ਪਰਿਵਾਰਾਂ ਬਾਰੇ ਕੀ ਕਹੀਏ ਜੋ ਢਿੱਡ ਪਾਲਣ ਲਈ ਦਿਨ ਰਾਤ ਕਮਰ ਤੋੜ ਮਿਹਨਤ ਕਰਨ ਲਈ ਮਜ਼ਬੂਰ ਹਨ। ਕੀ ਭਾਰਤ ਡੋਜੋ ਯਾਤਰਾ ਉਨ੍ਹਾਂ ਦਾ ਮਜ਼ਾਕ ਨਹੀਂ? 'ਡੋਜੋ' ਆਮ ਤੌਰ 'ਤੇ ਮਾਰਸ਼ਲ ਆਰਟਸ ਲਈ ਸਿਖਲਾਈ ਰੂਮ ਜਾਂ ਸਕੂਲ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ ਇਸ ਮੰਦਰ 'ਚ ਸ਼ਰਧਾਲੂਆਂ ਲਈ ਲਾਜ਼ਮੀ ਹੋਇਆ ਆਧਾਰ ਕਾਰਡ, ਵਰਨਾ ਨਹੀਂ ਮਿਲੇਗਾ ਪ੍ਰਸਾਦ!

ਮਾਇਆਵਤੀ ਨੇ ਲਿਖਿਆ, ''ਕੇਂਦਰ ਅਤੇ ਸੂਬਾ ਸਰਕਾਰਾਂ ਦੇਸ਼ ਦੇ ਕਰੋੜਾਂ ਗਰੀਬ ਅਤੇ ਮਿਹਨਤਕਸ਼ ਲੋਕਾਂ ਨੂੰ ਸਹੀ ਅਤੇ ਸਨਮਾਨਜਨਕ ਰੋਜ਼ੀ-ਰੋਟੀ ਦੇਣ ਦੀ ਵਿਵਸਥਾ ਕਰਨ ਵਿਚ ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਉਹਨਾਂ ਤੋਂ ਖਾਲੀ ਢਿੱਡ ਭਜਨ ਗਾਉਂਦੇ ਰਹਿਣਾ ਚਾਹੁੰਦੀ ਹੈ ਪਰ ਵਿਰੋਧੀ ਕਾਂਗਰਸ ਲਈ ਇਸੇ ਲੋਕ ਵਿਰੋਧੀ ਰਵੱਈਏ ਨਾਲ ਜਨਤਾ ਨੂੰ ਗੁੰਮਰਾਹ ਕਰਨਾ ਕਿਵੇਂ ਸੰਭਵ ਹੈ?

ਇਹ ਵੀ ਪੜ੍ਹੋ ਵੱਡੀ ਵਾਰਦਾਤ: ਪਹਿਲਾ ਵਿਅਕਤੀ ਨੂੰ ਕੀਤਾ ਅਗਵਾ, ਫਿਰ ਚਲਦੀ ਕਾਰ 'ਚ ਕਰ 'ਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News