ਅਰਥਵਿਵਸਥਾ ਦੀ ਰੀੜ੍ਹ ਹੈ ਨਿਰਮਾਣ, ਭਾਰਤ ’ਚ ਇਸਦੀ ਗਿਰਾਵਟ ਚਿੰਤਾ ਦਾ ਵਿਸ਼ਾ : ਰਾਹੁਲ
Thursday, Dec 18, 2025 - 08:09 AM (IST)
ਨਵੀਂ ਦਿੱਲੀ (ਭਾਸ਼ਾ, ਸਾਬੀ ਚੀਨੀਆ) - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਿਰਮਾਣ ਮਜ਼ਬੂਤ ਅਰਥਵਿਵਸਥਾਵਾਂ ਦੀ ਰੀੜ੍ਹ ਦੀ ਹੱਡੀ ਹੈ ਪਰ ਭਾਰਤ ਵਿਚ ਨਿਰਮਾਣ ’ਚ ਗਿਰਾਵਟ ਆ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਜਰਮਨੀ ਦੇ ਮਿਊਨਿਖ ਵਿਚ ‘ਬੀ. ਐੱਮ. ਡਬਲਯੂ. ਵੈਲਟ’ (ਬੀ. ਐੱਮ. ਡਬਲਯੂ. ਦੇ ਪ੍ਰਦਰਸ਼ਨੀ ਕੇਂਦਰ) ਅਤੇ ਬੀ. ਐੱਮ. ਡਬਲਯੂ. ਪਲਾਂਟ ਦਾ ਦੌਰਾ ਕਰਨ ਤੋਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਨੂੰ ਵਿਕਾਸ ’ਚ ਤੇਜ਼ੀ ਲਿਆਉਣ ਲਈ ਸਾਰਥਕ ਨਿਰਮਾਣ ਤੰਤਰ ਬਣਾਉਣ ਦੀ ਲੋੜ ਹੈ।
ਪੜ੍ਹੋ ਇਹ ਵੀ - ਜਿਸ ਪੁੱਤ ਨੂੰ ਚਾਵਾਂ ਨਾਲ ਪਾਲਿਆਂ, ਉਸੇ ਨੇ ਪਤਨੀ ਖਾਤਰ ਆਰੀ ਨਾਲ ਮਾਤਾ-ਪਿਤਾ ਦੇ ਕੀਤੇ 6 ਟੁਕੜੇ, ਫਿਰ...
ਦੱਸ ਦੇਈਏ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਇਸ ਸਮੇਂ ਜਰਮਨੀ ਦੇ ਦੌਰੇ ’ਤੇ ਹਨ। ਰਾਹੁਲ ਗਾਂਧੀ ਦੇ ਅਨੁਸਾਰ, ਬੀ. ਐੱਮ. ਡਬਲਯੂ. ਪਲਾਂਟ ਦੇ ਦੌਰੇ ਦਾ ਮੁੱਖ ਆਕਰਸ਼ਣ ਟੀ. ਵੀ. ਐੱਸ. 450 ਸੀ. ਸੀ. ਮੋਟਰਸਾਈਕਲ ਦੇਖਣਾ ਸੀ, ਜਿਸਨੂੰ ਬੀ. ਐੱਮ. ਡਬਲਯੂ. ਨਾਲ ਸਾਂਝੇਦਾਰੀ ਵਿਚ ਵਿਕਸਤ ਕੀਤਾ ਗਿਆ ਸੀ। ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਕਿਹਾ ਕਿ ਬੀ. ਐੱਮ. ਡਬਲਯੂ. ਵੈਲਟ ਅਤੇ ਬੀ. ਐੱਮ. ਡਬਲਯੂ. ਪਲਾਂਟ ਦੇ ਦੌਰੇ ਦੇ ਨਾਲ ਜਰਮਨੀ ਦੇ ਮਿਊਨਿਖ ਵਿਚ ਬੀ. ਐੱਮ. ਡਬਲਯੂ. ਦੀ ਦੁਨੀਆ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਰਾਹੁਲ ਗਾਂਧੀ ਨੇ ਕਿਹਾ ਕਿ ਨਿਰਮਾਣ ਮਜ਼ਬੂਤ ਅਰਥਵਿਵਸਥਾਵਾਂ ਦੀ ਰੀੜ੍ਹ ਦੀ ਹੱਡੀ ਹੈ। ਦੁੱਖ ਦੀ ਗੱਲ ਹੈ ਕਿ ਭਾਰਤ ਵਿਚ ਨਿਰਮਾਣ ’ਚ ਗਿਰਾਵਟ ਆ ਰਹੀ ਹੈ। ਵਿਕਾਸ ’ਚ ਤੇਜ਼ੀ ਲਿਆਉਣ ਲਈ ਸਾਨੂੰ ਹੋਰ ਉਤਪਾਦਨ ਕਰਨ ਦੀ ਲੋੜ ਹੈ - ਨਿਰਮਾਣ ਤੰਤਰ ਬਣਾਉਣ ਅਤੇ ਵੱਡੇ ਪੈਮਾਨੇ ’ਤੇ ਉੱਚ-ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ।
ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing
ਏਕਾਧਿਕਾਰ ਭਾਰਤ ਲਈ ਇਕ ਸਰਾਪ
ਰਾਹੁਲ ਗਾਂਧੀ ਨੇ ਛੋਟੇ ਆਈਸਕ੍ਰੀਮ ਉਤਪਾਦਕਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਮੋਦੀ ਸਰਕਾਰ ’ਚ ਹਰ ਖੇਤਰ ਵਿਚ ਏਕਾਧਿਕਾਰ ਜਾਂ ‘ਡੁਓਪਾਲੀ’ (ਸਿਰਫ਼ 2 ਸਮੂਹਾਂ ਦਾ ਏਕਾਧਿਕਾਰ) ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜੋ ਕਿ ਭਾਰਤ ਲਈ ਸਰਾਪ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਕਿਹਾ ਕਿ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਦੇ ਹੱਥਾਂ ਵਿਚ ਭਾਰਤ ਦੀ ਆਰਥਿਕਤਾ ਦੀ ਮਜ਼ਬੂਤ ਪਕੜ ਦੇਣੀ ਪਵੇਗੀ।
ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
