ਕਾਂਗਰਸ ਨੇਤਾ ਦਾ ਗੋਲੀ ਮਾਰ ਕੇ ਕਤਲ, ਸਵਿਫਟ ਕਾਰ 'ਚ ਫਰਾਰ ਹੋਏ ਦੋਸ਼ੀ

Monday, Jul 01, 2024 - 11:16 AM (IST)

ਕਾਂਗਰਸ ਨੇਤਾ ਦਾ ਗੋਲੀ ਮਾਰ ਕੇ ਕਤਲ, ਸਵਿਫਟ ਕਾਰ 'ਚ ਫਰਾਰ ਹੋਏ ਦੋਸ਼ੀ

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ 32 ਸਾਲਾ ਨੌਜਵਾਨ ਕੁਣਾਲ ਭੜਾਨਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕੁਣਾਲ ਕਾਂਗਰਸ ਨੇਤਾ ਸਨ। ਦੋਸ਼ੀ ਕੁਣਾਲ ਨੂੰ ਗੋਲੀ ਮਾਰ ਕੇ ਸਵਿਫਟ ਕਾਰ ਵਿਚ ਫਰਾਰ ਹੋ ਗਏ। ਇਸ ਕਤਲ ਮਾਮਲੇ ਨੂੰ ਲੈ ਕੇ ਕੁਣਾਲ ਦੇ ਵੱਡੇ ਭਰਾ ਜੋਤੀਤਿੰਦਰ ਭੜਾਨਾ ਨੇ ਮਾਮਲਾ ਦਰਜ ਕਰਵਾਇਆ ਹੈ। ਜੋਤੀਤਿੰਦਰ ਭੜਾਨਾ ਦਾ ਕਹਿਣਾ ਹੈ ਕਿ ਆਪਸੀ ਰੰਜ਼ਿਸ਼ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੁਣਾਲੀ ਕਾਂਗਰਸੀ ਨੇਤਾ ਸਨ ਅਤੇ ਇਸ ਦਾ ਦੋਸ਼ੀਆਂ ਤੋਂ ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਸੀ।


author

Tanu

Content Editor

Related News